ਲੁੱਟ-ਖੋਹ ਨੂੰ ਅੰਜਾਮ ਦੇਣ ਵਾਲੇ ਪੰਜ ਗ੍ਰਿਫ਼ਤਾਰ
ਲੁੱਟ ਖੌਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਦੋਸ਼ੀਆਂ ਨੂੰ ਫਾਜ਼ਿਲਕਾ ਪੁਲਿਸ ਨੇ ਕਾਬੂ ਕੀਤਾ
Publish Date: Fri, 27 Feb 2026 05:22 PM (IST)
Updated Date: Fri, 27 Feb 2026 05:25 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਹਾਈਵੇ ਲੁਟੇਰਾ ਗਿਰੋਹ ਨੂੰ ਫ਼ਾਜ਼ਿਲਕਾ ਪੁਲਿਸ ਨੇ ਕੀਤਾ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 27 ਫਰਵਰੀ ਨੂੰ ਸੁਸ਼ੀਲ ਕੁਮਾਰ ਵਾਸੀ ਗੁਰੂ ਨਾਨਕ ਨਗਰ, ਸਿਰਸਾ ਨੇ ਥਾਣਾ ਬਹਾਵ ਵਾਲਾ ਵਿਖੇ ਇਤਲਾਹ ਦਿੱਤੀ ਕਿ ਕੱਲ 26 ਫਰਵਰੀ ਨੂੰ ਉਹ ਆਪਣੀ ਕਾਰ (ਐੱਚ ਆਰ 26 ਏ ਪੀ 4848) ਰਾਹੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਸਿਰਸਾ ਤੋਂ ਅਬੋਹਰ ਆ ਰਿਹਾ ਸੀ ਤਾਂ ਵਕਤ ਕਰੀਬ 10 ਵਜੇ ਰਾਤ ਸੀਤੋ-ਅਬੋਹਰ ਹਾਈਵੇ ਦੇ ਉੱਤੇ ਪਿੰਡ ਸੁਖਚੈਨ ਦੇ ਨਜਦੀਕ ਪੰਜ ਨਾਮਾਲੂਮ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰਕੇ, ਉਸ ਨਾਲ ਕੁੱਟਮਾਰ ਕਰਕੇ, ਉਸ ਦੀ ਕਾਰ ਤੇ ਮੋਬਾਈਲ ਖੋਹ ਕੇ ਲੈ ਗਏ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਜਾਨੋ ਮਾਰ ਦਿਆਂਗੇ। ਫਾਜ਼ਿਲਕਾ ਪੁਲਿਸ ਵਲੋਂ ਉਕਤ ਸੂਚਨਾ ਮਿਲਣ ਪਰ ਤੁਰੰਤ ਮੁਕੱਦਮਾ ਦਰਜ ਕਰਕੇ ਤਕਨੀਕੀ ਸਾਧਨਾਂ ਰਾਹੀਂ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ’ਤੇ ਫਾਜ਼ਿਲਕਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਹੋਇਆ ਕੁੱਝ ਹੀ ਘੰਟਿਆਂ ਵਿੱਚ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰਵੀ (23) ਵਾਸੀ ਭਾਗਸਰ ਹਾਲ ਵਰਿਆਮ ਨਗਰ, ਅਬੋਹਰ, ਰਮੇਸ਼ (20) ਵਾਸੀ ਰਾਏਪੁਰਾ, ਸੋਨੂੰ (20), ਸੁਨੀਲ ਨਾਥ (18) ਵਾਸੀ ਕੁਲਾਰ, ਸੰਜੈ (18) ਵਾਸੀ ਖੈਰਪੁਰ ਸਣੇ ਦੋਸ਼ੀਆਂ ਨੂੰ ਕਾਬੂ ਕਰਕੇ ਖੋਹੀ ਹੋਈ ਕਾਰ ਤੇ ਮੋਬਾਈਲ ਫੋਨ ਬ੍ਰਾਮਦ ਕਰ ਲਿਆ ਹੈ। ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 30/ਅ /ਧ 310 (2) ਬੀ. ਐਨ ਐਸ 395 ਦੀ ਧਾਰਾ ਤਹਿਤ ਥਾਣਾ ਬਹਾਵ ਵਾਲ਼ੇ ਵਿਖੇ ਮੁਕੱਦਮਾ ਦਰਜ ਕੀਤਾ।