Fazilka News : ਦੋ ਕਿੱਲੋ ਤੋਂ ਵੱਧ ਹੈਰੋਇਨ ਤੇ 7 ਪਿਸਤੌਲਾਂ ਸਣੇ ਇੱਕ ਮੁਲਜ਼ਮ ਗ੍ਰਿਫ਼ਤਾਰ, SSOC ਫਾਜ਼ਿਲਕਾ ਦੀ ਵੱਡੀ ਕਾਰਵਾਈ
ਉਨ੍ਹਾਂ ਦੱਸਿਆ ਕਿ ਪਤਾ ਚਲਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਅਤੇ ਇੱਕ ਅਣਪਛਾਤੇ ਪਾਕਿਸਤਾਨ-ਆਧਾਰਤ ਤਸਕਰ ਦੁਆਰਾ ਡਰੋਨ ਰਾਹੀਂ ਪਹੁੰਚਾਈ ਗਈ ਸੀ।
Publish Date: Wed, 25 Feb 2026 06:07 PM (IST)
Updated Date: Wed, 25 Feb 2026 06:10 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ: ਥਾਣਾ ਐਸਐਸਓਸੀ ਵਲੋਂ ਮਾਰੂ ਹਤਿਆਰਾ ਅਤੇ ਨਸ਼ੀਲੇ ਪਦਾਰਥ ਸਣੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਥਾਣਾ ਸਟੇਟ ਸੈੱਲ ਫਾਜ਼ਿਲਕਾ ਇੰਚਾਰਜ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ, ਡਬਲਿਊ/ਐਡੀਸ਼ਨਲ ਡਾਇਰੈਕਟਰ ਜਨਰਲ, ਕਾਊਂਟਰ ਇੰਟੈਲੀਜੈਂਸ,ਦੇ ਦਿਸ਼ਾ-ਨਿਰਦੇਸ਼ਾਂ ਤੇ ਏਆਈਜੀ, ਨਰੇਸ਼ ਕੁਮਾਰ ਡੋਗਰਾ ਦੀ ਨਿਗਰਾਨੀ ਹੇਠ, ਭਾਰਤ ਪਾਕ ਸਰਹੱਦ ਤੇ ਤਸਕਰੀ ਨੂੰ ਰੋਕਣ ਲਈ ਇੱਕ ਸਫਲ ਕਾਰਵਾਈ ਕੀਤੀ ਅਤੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ/ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ।
ਉਨ੍ਹਾਂ ਦੱਸਿਆ ਕਿ 24 ਫਰਵਰੀ ਗੁਰਨਾਮ ਸਿੰਘ ਉਰਫ਼ ਗਾਮਾ ਪੁੱਤਰ ਮੰਗਲ ਸਿੰਘ ਨੂੰ ਗ੍ਰਿਫਤਾਰ ਕਰ ਉਸ ਕੋਲੋਂ 2.102 ਕਿਲੋਗ੍ਰਾਮ ਹੈਰੋਇਨ, 07 ਪਿਸਤੌਲ 01 ਗਲੋਕ 9 ਐਮਐਮ ਅਤੇ 04 ਪਿਸਤੌਲ 30 ਬੋਰ, 02 ਪਿਸਤੌਲ 9 ਐਮਐਮ ਸਮੇਤ, 10 ਜ਼ਿੰਦਾ ਕਾਰਤੂਸ, ਅਤੇ 01 ਹੀਰੋ ਡੀਲਕਸ ਮੋਟਰ ਸਾਈਕਲ ਸਣੇ ਕਾਬੂ ਕੀਤਾ। 25 ਫਰਵਰੀ ਨੂੰ ਮੁਢਲੀ ਜਾਂਚ ਦੌਰਾਨ ਉਸ ਕੋਲੋਂ 02 ਪਿਸਤੌਲ 9 ਐਮਐਮ ਪਿਸਤੌਲ ਅਤੇ 02 ਪਿਸਤੌਲ 30 ਬੋਰ ਦੇ ਨਾਲ 05 ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਤਾ ਚਲਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਅਤੇ ਇੱਕ ਅਣਪਛਾਤੇ ਪਾਕਿਸਤਾਨ-ਆਧਾਰਤ ਤਸਕਰ ਦੁਆਰਾ ਡਰੋਨ ਰਾਹੀਂ ਪਹੁੰਚਾਈ ਗਈ ਸੀ। ਦੋਸ਼ੀ ਖਿਲਾਫ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਧਾਰਾ 21ਸੀ, 25/61/85 ਐਨਡੀਪੀਐਸ ਐਕਟ, 25/54/59 ਆਰਮਜ਼ ਐਕਟ ਤਹਿਤ ਐਫਆਈਆਰ ਨੰਬਰ 02, ਮਾਮਲਾ ਦਰਜ ਕੀਤਾ ।