ਵਿਧਾਇਕ ਸਵਨਾ ਨੇ ਵਿਧਾਨ ਸਭਾ ’ਚ ਬਿਜਲੀ ਸਮੱਸਿਆ ਦਾ ਮੁੱਦਾ ਚੁੱਕਿਆ
ਫਾਜ਼ਿਲਕਾ ਦੇ ਵਿਧਾਇਕ ਨੇ ਵਿਧਾਨ ਸਭਾ ਵਿੱਚ ਬਿਜਲੀ ਦੀ ਸਮਸਿਆ ਤੋਂ ਨਿਜਾਤ ਦਿਵਾਉਣ ਲਈ ਮੁੱਦਾ ਚੁੱਕਿਆ
Publish Date: Mon, 16 Mar 2026 05:47 PM (IST)
Updated Date: Mon, 16 Mar 2026 05:49 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਵਿਧਾਨ ਸਭਾ ਵਿਚ ਵਿਧਾਇਕ ਫ਼ਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਬਿਜਲੀ ਸਮੱਸਿਆ ਨੂੰ ਲੈ ਕੇ ਮੁੱਦਾ ਚੁੱਕਿਆ। ਇਸ ਉਪਰੰਤ ਫਾਜ਼ਿਲਕਾ ਨੂੰ ਨਵੇਂ 220 ਕੇਵੀ ਬਿਜਲੀ ਘਰ ਦੀ ਸੌਗਾਤ ਮਿਲੀ। ਵਿਧਾਇਕ ਸਵਨਾ ਨੇ ਵਿਧਾਨ ਸਭਾ ’ਚ ਫਾਜ਼ਿਲਕਾ ਇਲਾਕੇ ਅੰਦਰ ਬਿਜਲੀ ਸਮੱਸਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਵੀਰ ਖੇਤੀ ਤੇ ਹੀ ਨਿਰਭਰ ਹਨ, ਇਸ ਕਰਕੇ ਉਨ੍ਹਾਂ ਨੂੰ ਖੇਤੀ ਪੱਖੋਂ ਸਹੂਲਤਾਂ ਦੇਣੀਆਂ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਿਜਲੀ ਘਰ ਨਾਲ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਜੋ ਬਿਜਲੀ ਦੀ ਸਪਲਾਈ ਪੂਰੀ ਨਹੀਂ ਹੁੰਦੀ ਸੀ ਇਸ ਨਾਲ ਮੁਕੰਮਲ ਬਿਜਲੀ ਮਿਲੇਗੀ ਤੇ ਬਿਜਲੀ ਦੇ ਕੱਟਾ ਤੋਂ ਵੀ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ 220 ਕੇਵੀ ਬਿਜਲੀ ਘਰ ਦੇ ਚੱਲਣ ਨਾਲ ਹਲਕੇ ਦੇ ਲੋਕਾਂ ਦੀ ਬਿਜਲੀ ਦੀ ਮੰਗ ਪੂਰੀ ਹੋਵੇਗੀ। ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਜਿੰਨੇ ਮੁੱਦੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਇਹਨਾਂ 4 ਸਾਲਾਂ ਵਿਚ ਚੱਕੇ ਨੇ, ਇਸ ਤੋਂ ਪਹਿਲਾਂ ਕਿਸੇ ਵੀ ਵਿਧਾਇਕ ਨੇ ਵਿਧਾਨ ਸਭਾ ਵਿਚ ਫਾਜ਼ਿਲਕਾ ਲਈ ਕੋਈ ਗੱਲ ਨਹੀਂ ਕੀਤੀ ਸੀ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਜਿੰਨੇ ਵੀ ਮੁੱਦੇ ਵਿਧਾਨ ਸਭਾ ਵਿਚ ਚੱਕੇ ਹਨ, ਉਨ੍ਹਾਂ ਵਿੱਚੋਂ ਲੱਗਭਗ ਸਾਰੇ ਹੀ ਹੱਲ ਵੀ ਕਰਵਾਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਨਵੇਂ 220 ਕੇਵੀ ਬਿਜਲੀ ਘਰ ਦੀ ਸਹੂਲਤ ਫਾਜ਼ਿਲਕਾ ਨੂੰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਇਸਦੀ ਟੈਂਡਰ ਪ੍ਰਕ੍ਰਿਆ ਜਾਰੀ ਹੈ ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਨਾਲ ਕੀਤੇ ਗਏ 8 ਘੰਟੇ ਬਿਜਲੀ ਮੁਹਈਆ ਕਰਵਾਉਣ ਦੀ ਵਚਨਬੱਧਤਾ ਨੂੰ ਜਰੂਰ ਨਿਭਾਇਆ ਜਾਵੇਗਾ ਤੇ ਦਿਨ ਸਮੇਂ ਵੀ ਬਿਜਲੀ ਆਇਆ ਕਰੇਗੀ |