ਵਿਧਾਇਕ ਵੱਲੋਂ ਸੀਮਾ ਦਰਪਨ ਡਾਇਰੈਕਟਰੀ ਲਾਂਚ
ਫਾਜ਼ਿਲਕਾ ਵਿਧਾਇਕ ਨੇ ਸੀਮਾ ਦਰਪਨ ਡਾਇਰੈਕਟਰੀ ਲਾਂਚ
Publish Date: Wed, 14 Jan 2026 04:36 PM (IST)
Updated Date: Wed, 14 Jan 2026 04:39 PM (IST)
- ਡਾਇਰੈਕਟਰੀ ’ਚ ਸੂਬੇ ਦੇ ਅਧਿਕਾਰੀ, ਰਾਜਨੇਤਾ, ਸਰਪੰਚਾਂ ਆਦਿ ਦੇ ਨੰਬਰ ਨੇ ਮੌਜੂਦ ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਖੁਸ਼ਬੂ ਸਵਨਾ ਨੇ ਸੀਮਾ ਦਰਪਨ ਦੀ ਟੀਮ ਵੱਲੋਂ ਤਿਆਰ ਕੀਤੀ ਡਾਇਰੈਕਟਰੀ ਲਾਂਚ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਡਾਇਰੈਕਟਰੀ ਵਿਚ ਸੂਬੇ ਦੇ ਅਧਿਕਾਰੀ, ਰਾਜਨੇਤਾ, ਸਰਪੰਚਾਂ ਆਦਿ ਦੇ ਨੰਬਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਕੋਂ ਥਾਂਈ ਡਾਕਟਾ ਇਕਠਾ ਹੋਣ ਨਾਲ ਲੋਕਾਂ ਨੂੰ ਕਿਸੇ ਦਾ ਵੀ ਨੰਬਰ ਲਭਣ ਵਿਚ ਆਸਾਨੀ ਹੋਵੇਗੀ ਤੇ ਉਹ ਸੁਖਾਵੇ ਤਰੀਕੇ ਨਾਲ ਕਿਸੇ ਵੀ ਅਧਿਕਾਰੀ, ਰਾਜਨੇਤਾ, ਸਰਪੰਚ ਆਦਿ ਨੁਮਾਇੰਦੇ ਨਾਲ ਤਾਲਮੇਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਡਾਇਰੈਕਟਰੀ ਤਿਆਰ ਕਰਨ ਵਾਲੀ ਟੀਮ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਲਗਾਤਾਰ ਮਿਹਨਤ ਕਰ ਕੇ ਡਾਟਾ ਇਕੱਠਾ ਕੀਤਾ ਤੇ ਡਾਇਰੈਕਟਰੀ ਤਿਆਰ ਕੀਤੀ।