Fazilka Crime : ਅਗਵਾ ਕਰ ਕੇ ਫਿਰੌਤੀ ਮੰਗਣ ਦੇ ਦੋਸ਼ ’ਚ 6 ਜਣੇ ਗ੍ਰਿਫ਼ਤਾਰ
ਰਾਕੇਸ਼ ਨੇ ਦੱਸਿਆ ਕਿ ਉਸ ਦਾ ਪਿਤਾ ਕੰਮ ਲਈ ਸੀਤੋ ਗੁੰਨੇ ਗਿਆ ਸੀ ਪਰ ਘਰ ਵਾਪਿਸ ਨਹੀਂ ਆਇਆ। ਇਸੇ ਦੌਰਾਨ ਉਸ ਦੇ ਭਤੀਜੇ ਅਨੁਜ ਦੇ ਮੋਬਾਈਲ ’ਤੇ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਦਾ ਪਿਤਾ ਉਨ੍ਹਾਂ ਦੇ ਕਬਜ਼ੇ ਵਿਚ ਹੈ ਤੇ ਛੁਡਾਉਣ ਲਈ ਢਾਈ ਲੱਖ ਰੁਪਏ ਦਿਓ।
Publish Date: Thu, 02 Apr 2026 07:14 PM (IST)
Updated Date: Thu, 02 Apr 2026 07:16 PM (IST)
ਕਪਿਲ ਜਸੂਜਾ, ਪੰਜਾਬੀ ਜਾਗਰਣ, ਫਾਜ਼ਿਲਕਾ : ਪੁਲਿਸ ਨੇ 4 ਘੰਟਿਆਂ ਅੰਦਰ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ 6 ਮੁਲਜ਼ਮਾਂ ਨੂੰ ਕਾਬੂ ਕੀਤਾ। ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ ਮੰਨੂ, ਵੀਰਪਾਲ ਕੌਰ, ਜਸਵੰਤ ਕੁਮਾਰ, ਜਪਿੰਦਰਜੀਤ ਸਿੰਘ, ਸੰਤੋਸ਼ ਰਾਣੀ ਤੇ ਸੀਮਾ ਰਾਣੀ ਵਜੋਂ ਹੋਈ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦੇ ਪਿਤਾ ਰਾਮ ਕੁਮਾਰ ਨੂੰ ਅਗਵਾ ਕਰ ਲਿਆ ਗਿਆ ਹੈ।
ਰਾਕੇਸ਼ ਨੇ ਦੱਸਿਆ ਕਿ ਉਸ ਦਾ ਪਿਤਾ ਕੰਮ ਲਈ ਸੀਤੋ ਗੁੰਨੇ ਗਿਆ ਸੀ ਪਰ ਘਰ ਵਾਪਿਸ ਨਹੀਂ ਆਇਆ। ਇਸੇ ਦੌਰਾਨ ਉਸ ਦੇ ਭਤੀਜੇ ਅਨੁਜ ਦੇ ਮੋਬਾਈਲ ’ਤੇ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਦਾ ਪਿਤਾ ਉਨ੍ਹਾਂ ਦੇ ਕਬਜ਼ੇ ਵਿਚ ਹੈ ਤੇ ਛੁਡਾਉਣ ਲਈ ਢਾਈ ਲੱਖ ਰੁਪਏ ਦਿਓ। ਕੁੱਝ ਸਮੇਂ ਬਾਅਦ ਉਸ ਦੇ ਪਿਤਾ ਦੇ ਨੰਬਰ ਤੋਂ ਦੁਬਾਰਾ ਫੋਨ ਆਇਆ ਤੇ ਅੱਗੋਂ ਇੱਕ ਔਰਤ ਨੇ ਕਿਹਾ ਕਿ ਭੇਜੇ ਗਏ ਖਾਤਾ ਨੰਬਰ ’ਤੇ ਰਕਮ ਪਾਓ ਨਹੀਂ ਤਾਂ ਉਸ ਦੇ ਪਿਤਾ ਨੂੰ ਜਬਰ ਜਨਾਹ ਦੇ ਇਲਜ਼ਾਮ ਲਾ ਕੇ ਫਸਾ ਦੇਣਗੇ ਤੇ ਬਦਨਾਮ ਕਰ ਦੇਣਗੇ।
ਰਾਕੇਸ਼ ਕੁਮਾਰ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਫਾਜ਼ਿਲਕਾ ਪੁਲਿਸ ਨੇ ਮੁੱਕਦਮਾ ਦਰਜ ਕਰ ਕੇ ਵਿਗਿਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ। ਪੁਲਿਸ ਨੇ ਬੜੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ 4 ਘੰਟਿਆਂ ’ਚ ਹੀ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਟਰੇਸ ਕਰ ਲਿਆ ਗਿਆ ਅਤੇ ਫਿਰ ਮਲੋਟ-ਸੀਤੋ ਰੋਡ ’ਤੇ ਨਾਕਾਬੰਦੀ ਕਰ ਕੇ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ ਅਗਵਾ ਕੀਤੇ ਰਾਮ ਕੁਮਾਰ ਨੂੰ ਛੁਡਵਾ ਲਿਆ।