ਗਣਤੰਤਰ ਦਿਵਸ ਦੇ ਚਲਦਿਆਂ ਤਿਰੰਗੇ ਦੇ ਰੰਗ 'ਚ ਰੰਗਿਆ ਫ਼ਾਜ਼ਿਲਕਾ
ਗਣਤੰਤਰ ਦਿਵਸ ਦੇ ਚਲਦਿਆਂ ਫ਼ਾਜ਼ਿਲਕਾ ਸ਼ਹਿਰ ਨੂੰ ਸਜਾਇਆ ਤਿਰੰਗੇ ਦੇ ਰੰਗ 'ਚ
Publish Date: Fri, 23 Jan 2026 05:58 PM (IST)
Updated Date: Fri, 23 Jan 2026 06:00 PM (IST)

ਰਿਤਿਸ਼ ਕੁੱਕੜ,ਪੰਜਾਬੀ ਜਾਗਰਣ ਫਾਜ਼ਿਲਕਾ : ਗਣਤੰਤਰ ਦਿਵਸ ਦੇ ਮੌਕੇ ‘ਤੇ ਫ਼ਾਜ਼ਿਲਕਾ ਸ਼ਹਿਰ ਪੂਰੀ ਤਰ੍ਹਾਂ ਦੇਸ਼ਭਗਤੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਘੰਟਾ ਘਰ ਚੌਕ, ਸ਼ਾਸਤਰੀ ਚੋਕ, ਟਰੱਕ ਯੂਨੀਅਨ ਚੌਕ, ਸਰਕਾਰੀ ਇਮਾਰਤਾਂ ਅਤੇ ਬਾਜ਼ਾਰਾਂ ਨੂੰ ਤਿਰੰਗੇ ਝੰਡਿਆਂ, ਲਾਈਟਾਂ ਅਤੇ ਦੇਸ਼ਭਗਤੀ ਸਜਾਵਟ ਨਾਲ ਸ਼ਿੰਗਾਰਿਆ ਗਿਆ ਹੈ। 26 ਜਨਵਰੀ ਲਈ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਤਿਰੰਗਾ ਲਹਿਰਾਉਣ ਦੀ ਤਿਆਰੀਆਂ ਦਿਖਾਈ ਦਿੱਤੀਆਂ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੇਸ਼ਭਗਤੀ ਗੀਤਾਂ ਦੀ ਗੂੰਜ, ਬੱਚਿਆਂ ਦੀਆਂ ਰੈਲੀਆਂ ਅਤੇ ਸੱਭਿਆਚਾਰਕ ਕਾਰਜਕ੍ਰਮਾਂ ਨਾਲ ਮਾਹੌਲ ਹੋਰ ਵੀ ਰੰਗੀਨ ਬਣ ਗਿਆ।ਗਣਤੰਤਰ ਦਿਵਸ ਦੇ ਮੌਕੇ ‘ਤੇ ਫ਼ਾਜ਼ਿਲਕਾ ਸ਼ਹਿਰ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਸ਼ਹਿਰ ਦੀਆਂ ਸੜਕਾਂ, ਚੌਕਾਂ, ਬਾਜ਼ਾਰਾਂ ਅਤੇ ਸਰਕਾਰੀ ਇਮਾਰਤਾਂ ਨੂੰ ਦੇਸ਼ਭਗਤੀ ਸਜਾਵਟ ਨਾਲ ਸ਼ਿੰਗਾਰਿਆ ਗਿਆ ਹੈ, ਜਿਸ ਨਾਲ ਹਰ ਪਾਸੇ ਰਾਸ਼ਟਰੀ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਨਾਗਰਿਕਾਂ ਵੱਲੋਂ ਵੀ ਘਰਾਂ ਅਤੇ ਦੁਕਾਨਾਂ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਨਾਲ ਪਿਆਰ ਅਤੇ ਸਨਮਾਨ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਫ਼ਾਜ਼ਿਲਕਾ ਸ਼ਹਿਰ ਅੱਜ ਸੱਚਮੁੱਚ ਦੇਸ਼ਭਗਤੀ ਦੇ ਜਜ਼ਬੇ ਨਾਲ ਝਲਕਦਾ ਨਜ਼ਰ ਆ ਰਿਹਾ ਹੈ।ਬਾਜ਼ਾਰਾਂ ਵਿੱਚ ਤਿਰੰਗੇ ਝੰਡੇ, ਬੈਜ, ਟੋਪੀਆਂ ਅਤੇ ਹੋਰ ਦੇਸ਼ਭਗਤੀ ਸਮੱਗਰੀ ਦੀ ਵਿਕਰੀ ਜ਼ੋਰਾਂ ‘ਤੇ ਹੈ, ਜਿਸ ਨਾਲ ਵਪਾਰਕ ਇਲਾਕਿਆਂ ਵਿੱਚ ਵੀ ਖਾਸ ਰੌਣਕ ਵੇਖਣ ਨੂੰ ਮਿਲ ਰਹੀ ਹੈ। ਫਾਜ਼ਿਲਕਾ ਸ਼ਹਿਰ ਗਣਤੰਤਰ ਦਿਵਸ ਨੂੰ ਤਿਰੰਗੇ ਦੇ ਰੰਗ ਵਿੱਚ ਸਜਾਇਆ ਗਿਆ ਹੈ, ਸਰਹੱਦੀ ਜ਼ਿਲ੍ਹੇ ‘ਚ ਰਾਜ-ਪੱਧਰੀ ਸਮਾਗਮ ਹੋਣ ਦੇ ਕਾਰਨ ਸੁਰੱਖਿਆ ਪ੍ਰਬੰਧ ਅਤੇ ਤਿਆਰੀਆਂ ਤੇਜ਼ ਹਨ ਅਤੇ ਲੋਕਾਂ ਵਿੱਚ ਦਿਲਚਸਪੀ ਅਤੇ ਗਰਵ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਫਾਜ਼ਿਲਕਾ ’ਚ ਕਰਵਾਇਆ ਜਾ ਰਿਹਾ ਹੈ ਰਾਜ-ਪੱਧਰੀ ਸਮਾਗਮ ਗਣਤੰਤਰ ਦਿਵਸ ਦਾ ਰਾਜ-ਪੱਧਰੀ ਸਮਾਰੋਹ ਪਟਿਆਲਾ ਦੀ ਥਾਂ ਫਾਜ਼ਿਲਕਾ ਵਿੱਚ ਕੀਤਾ ਜਾ ਰਿਹਾ ਹੈ। ਇਸ ਨਾਲ ਸਾਰੇ ਜ਼ਿਲ੍ਹੇ ਵਿੱਚ ਉਤਸ਼ਾਹ ਦਾ ਮਾਹੌਲ ਬਣਿਆ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵੱਜੋਂ ਆਉਂਗੇ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ‘ਤੇ ਤਿਰੰਗਾ ਝੰਡਾ ਲਹਿਰਾਉਣਗੇ। ਇੱਥੇ ਸਮਾਰੋਹ/ਪਰੇਡ, ਸੁਰੱਖਿਆ ਅਤੇ ਝਾਕੀਆਂ ਦੀ ਤਿਆਰੀਆਂ ਪ੍ਰਸ਼ਾਸਨੀਕ ਤੌਰ ‘ਤੇ ਤੇਜ਼ੀ ਨਾਲ ਚੱਲ ਰਹੀਆਂ ਹਨ। ਸ਼ਹਿਰ ਚ ਤਿਆਰੀਆਂ ਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਗਣਤੰਤਰ ਦਿਵਸ ਦੇ ਚਲਦਿਆਂ ਫਾਜ਼ਿਲਕਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਦੇ ਪੁਖਤਾ ਅਤੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ।ਜਾਣਕਾਰੀ ਦਿੰਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਬਾਹਰ ਤੋਂ ਆ ਕੇ ਰਹਿ ਰਹੇ ਵਿਅਕਤੀਆਂ ਤੋ ਪੁੱਛਗਿੱਛ ਕੀਤੀ ਜਾ ਰਹੀ ਅਤੇ ਹੋਟਲ ਮਾਲਕਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਦੀ ਹਰ ਗਤੀਵਿਧੀ ’ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਕਿ ਗਣਤੰਤਰ ਦਿਵਸ ਮੌਕੇ ਜਿਲ੍ਹੇ ਅੰਦਰ ਕਾਨੂੰਨ-ਵਿਵਸਥਾ ਬਰਕਰਾਰ ਰੱਖੀ ਜਾ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਨਾਕਾਬੰਦੀ, ਸ਼ੱਕੀ ਵਾਹਨਾਂ ਦੀ ਜਾਂਚ ਅਤੇ ਸਿਟੀ ਸੀਲਿੰਗ ਯੋਜਨਾ ਲਾਗੂ ਕੀਤੀ ਗਈ ਹੈ ਤਾਂ ਜੋ ਸਮਾਗਮ ਦੌਰਾਨ ਸੁਰੱਖਿਆ ਬਨੀ ਰਹੇ। ਹੋਟਲਾਂ, ਰੈਸਟੋਰੈਂਟ ਤੇ ਮਹੱਤਵਪੂਰਨ ਥਾਵਾਂ ‘ਤੇ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਹੋਇਆ ਹੈ।