ਕਿਸਾਨ ਤੇਲ ਬੀਜ ਫਸਲਾਂ ਦੀ ਵਧੇਰੇ ਕਾਸ਼ਤ ਕਰਨ
ਕਿਸਾਨ ਤੇਲ ਬੀਜ ਵਾਲੀਆਂ ਫਸਲਾਂ ਦੀ ਵਧੇਰੇ ਕਾਸ਼ਤ ਕਰਨ:ਡਾ.ਹਰਪੀ੍ਰਤ
Publish Date: Fri, 06 Mar 2026 03:23 PM (IST)
Updated Date: Fri, 06 Mar 2026 03:27 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਮੰਡੀ ਲਾਧੂਕਾ : ਖਾਣ ਵੇਲੇ ਤੇਲਾਂ ਦੀ ਪੈਦਾਵਾਰ ਵਿਚ ਆਤਮ ਨਿਰਭਰ ਹੋਣ ਲਈ ਕਿਸਾਨ ਖਾਣ ਵਾਲੇ ਤੇਲਾਂ ਦੀ ਵਧੇਰੇ ਪੈਦਾਵਾਰ ਕਰਨ। ਜਾਣਕਾਰੀ ਦਿੰਦੇ ਜ਼ਿਲ੍ਹਾ ਫਾਜਿਲਕਾ ਦੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪੀ੍ਰਤ ਪਾਲ ਕੌਰ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਕਿਸਾਨ ਤੇਲ ਵਾਲੇ ਬੀਜਾਂ ਦੀ ਵਧੇਰੇ ਕਾਸ਼ਤ ਕਰਨ। ਉਨ੍ਹਾਂ ਨੇ ਕਿਹਾ ਹੈ ਦੇਸ਼ ਖਾਣ ਵਾਲੇ ਤੇਲਾਂ ਦੇ ਮਾਮਲੇ ਵਿਚ ਅਯਾਤ ਤੇ ਨਿਰਭਰ ਹੈ, ਇਸ ਲਈ ਲਾਹੇਵੰਦ ਖੇਤੀ ਦੇ ਲਈ ਕਿਸਾਨ ਤੇਲ ਵਾਲੇ ਬੀਜਾਂ ਦੀ ਵਧੇਰੇ ਪੈਦਾਵਾਰ ਕਰਨ। ਉਨ੍ਹਾਂ ਨੇ ਕਿਹਾ ਹੈ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੀ ਕਿਸਾਨਾਂ ਨੂੰ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲਈ ਹੁੰਗਾਰਾਂ ਦੇ ਰਹੀਆਂ ਹਨ। ਭਵਿੱਖ ਦੇ ਵਿਚ ਤੇਲ ਬੀਜ ਵਾਲੀਆਂ ਫ਼ਸਲਾਂ ਕਿਸਾਨਾਂ ਦੇ ਲਈ ਵਧੇਰੇ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਣਕ ਦੀ ਫਸਲ ਵਿਚ ਦਾਣਾ ਬਣਨ ਸਮੇਂ ਪਾਣੀ ਦੀ ਕਮੀ ਨਾ ਹੋਣ ਦਿਓ, ਜੇਕਰ ਦਾਣਾ ਬਣਨ ਸਮੇਂ ਤਾਪਮਾਨ ਵੱਧ ਰਹਿੰਦਾ ਹੈ ਤਾਂ ਫਸਲ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣਿਆਂ ਦਾ ਭਾਰ ਘੱਟ ਜਾਦਾ ਹੈ।