ਮੁਕਤ ਵਪਾਰ ਸਮਝੌਤਾ ਖ਼ਿਲਾਫ਼ ਕਿਸਾਨਾਂ ਨੇ ਕੀਤਾ ਧਰਨਾ ਪ੍ਰਦਰਸ਼ਨ
ਬੀ ਜੇ ਪੀ ਵੱਲੋਂ ਅਮਰੀਕਾ ਮੁਕਤ ਵਪਾਰ ਸਮਝੌਤਾ ਖਿਲਾਫ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ
Publish Date: Sun, 22 Feb 2026 05:41 PM (IST)
Updated Date: Sun, 22 Feb 2026 05:43 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ਤਹਿਤ ਅਮਰੀਕਾ ਮੁਕਤ ਵਪਾਰ ਸਮਝੌਤਾ ਬਿਜਲੀ, ਬੀਜ ਬਿੱਲਾ,ਨਰੇਗਾ ਕਾਨੂੰਨ ਨੂੰ ਖਤਮ ਕਰਨ ਖ਼ਿਲਾਫ਼ ਬੀ ਜੇ ਪੀ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਘਰ ਅੱਗੇ ਦਿੱਤਾ ਧਰਨਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਚੈਨ ਸਿੰਘ,ਬਲਾਕ ਆਗੂ ਰੇਸ਼ਮ ਕੁੰਡਲ,ਬੀ ਕੇ ਯੂ ਉਗਰਾਹਾਂ ਦੇ ਆਗੂ ਜਗਤਾਰ ਸਿੰਘ, ਬੀ ਕੇ ਯੂ ਲੱਖੋਵਾਲ ਦੇ ਜਿਲ੍ਹਾ ਆਗੂ ਪ੍ਰਲਾਦ ਸਿੰਘ ਅਤੇ ਬਲਾਕ ਆਗੂ ਸੁਭਾਸ਼ ਗੋਦਾਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਅਤਰਪ੍ਰੀਤ ਸਿੰਘ ਬਰਾੜ,ਨਿਰਮਲ ਸਿੰਘ ਟੀ ਐਸ ਯੂ,ਜਮਹੂਰੀ ਕਿਸਾਨ ਯੂਨੀਅਨ ਰਮੇਸ਼ ਵਢੇਰਾ,ਪੰਜਾਬ ਪੱਲੇਦਾਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਬੀ ਕੇ ਯੂ ਰਾਜੇਵਾਲ ਦੇ ਆਗੂ ਦਰਸ਼ਨ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਬਿਜਲੀ ਬੋਰਡ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ, ਕੁੱਲ ਹਿੰਦ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਭਰਪੂਰ ਸਿੰਘਰਿਟਾਇਰਡ ਯੂਨੀਅਨ ਅਤੇ ਹੋਰ ਜਥਬੰਦੀਆਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਦੇਸ਼ ਦੇ ਲੋਕਾਂ ਨਾਲ ਲਗਾਤਾਰ ਧੋਖਾ ਕਰਦੀ ਆ ਰਹੀ ਹੈ ਅਤੇ ਦੇਸ਼ੀ,ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਜਲ ਜੰਗਲ ਜਮੀਨਾਂ ਲੁਟਾਉਣ ਦਾ ਲੋਕਾਂ ਤੇ ਅੰਤਿਮ ਹੱਲਾ ਮੁਕਤ ਪਰ ਸਮਝੌਤੇ ਬਿਜਲੀ ਬਿੱਲ ਬੀਜ ਬਿੱਲ,ਲੇਬਰ ਕੋਡ,ਨਰੇਗਾ ਕਾਨੂੰਨ ਨੂੰ ਖਤਮ ਕਰਕੇ ਬੀਜੇਪੀ ਆਰਐਸਐਸ ਨੇ ਆਪਣੇ ਕਾਰਪੋਰੇਟ ਘਰਾਣਿਆਂ ਪੱਖੀ ਮਨਸੂਬਿਆਂ ਦਾ ਸਿੱਖਰ ਕਰ ਦਿੱਤਾ ਹੈ ਇਹਨਾਂ ਹਾਲਤਾਂ ਦੇ ਵਿੱਚ ਜਦ ਅਮਰੀਕਾ ਤੋਂ ਖੇਤੀ ਖੇਤਰ ਅਤੇ ਸਹਾਇਕ ਧੰਦਿਆਂ ਨਾਲ ਸੰਬੰਧਿਤ ਅਨਾਜ,ਦੁੱਧ,ਫਲ ਭਾਰਤ ਦੀ ਮੰਡੀ ਵਿੱਚ ਜੀਰੋ ਟੈਰਿਫ ਤੇ ਆਵੇਗਾ ਤਾਂ ਖੇਤੀ ਖੇਤਰ ਵਿੱਚ ਲੱਗੇ ਕਰੋੜਾਂ ਲੋਕ ਅਤੇ ਡੇਅਰੀ ਵਰਗੇ ਕਿੱਤਿਆਂ ਚ ਲੱਗੇ 7 ਕਰੋੜ ਤੋਂ ਵੱਧ ਲੋਕ ਬਰਬਾਦ ਹੋ ਜਾਣਗੇ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ ਸਮਾਜਿਕ ਹਾਲਤ ਜੋ ਲੋਕਾਂ ਦੇ ਬਨਣੇ ਹਨ ਉਸ ਦਾ ਕਿਆਸ ਬੇਹੱਦ ਡਰਾਵਣਾ ਨਜ਼ਰ ਆ ਰਿਹਾ ਹੈ ਅਤੇ ਮੌਜੂਦਾ ਹਾਕਮਾਂ ਦਾ ਕਿਰਦਾਰ ਬ੍ਰਿਟਿਸ਼ ਸਾਮਰਾਜ ਦੇ ਪਿੱਠੂਆਂ ਵਾਲਾ ਸਾਬਤ ਹੋ ਰਿਹਾ ਹੈ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਰੇਸ਼ਮ ਕੁੰਡਲ ਬਲਾਕ ਕਨਵੀਨਰ ਅੰਗਰੇਜ਼ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਰਾਜਵਿੰਦਰ ਸਿੰਘ, ਹਰਬੰਸ ਸਿੰਘ ,ਸੁਖਦੇਵ ਸਿੰਘ,ਤਰਸੇਮ ਸਿੰਘ ਧਰਾਂਗਵਾਲਾ ਸ਼ਾਮਿਲ ਹੋਏ।