ਫਾਜ਼ਿਲਕਾ ਦੇ ਕਿਸਾਨਾਂ ਨੇ ਦੋ ਦਿਨਾਂ ਦੇ ਲਗੇ ਕਿਸਾਨ ਮੇਲੇ 'ਚ ਸ਼ਿਰਕਤ ਕੀਤੀ
ਫਾਜ਼ਿਲਕਾ ਦੇ ਕਿਸਾਨਾਂ ਨੇ ਦੋ ਦਿਨਾਂ ਦੇ ਲਗੇ ਕਿਸਾਨ ਮੇਲੇ 'ਚ ਸ਼ਿਰਕਤ ਕੀਤੀ
Publish Date: Sat, 21 Mar 2026 03:59 PM (IST)
Updated Date: Sat, 21 Mar 2026 04:01 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਖੇਤੀਬਾੜੀ ਵਿਭਾਗ ਦੇ ਚੀਫ ਡਾ.ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਬਲਾਕ ਜਲਾਲਾਬਾਦ ਸਰਕਲ ਲਾਧੂਕਾ ਜਸਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗੇ ਦੋ ਦਿਨ ਦੇ ਮੇਲੇ ਵਿੱਚ ਕਿਸਾਨਾਂ ਨੂੰ ਲੈ ਕੇ ਬੱਸ ਦੇ ਵਿੱਚ ਪਹੁੰਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫਤ ਵਿੱਚ ਲੁਧਿਆਣਾ ਦਾ ਕਿਸਾਨੀ ਮੇਲਾ ਜੋ ਕਿ ਹਰ ਸਾਲ ਲੱਗਦਾ ਹੈ ਉਸ ਨੂੰ ਦਿਖਾਇਆ ਗਿਆ।ਜਿਸ ਵਿੱਚ ਕਿਸਾਨਾਂ ਨੇ ਲੁਧਿਆਣਾ ਦੇ ਖੇਤੀਬਾੜੀ ਮੇਲੇ ਵਿੱਚ ਪਹੁੰਚ ਕੇ ਝੋਨੇ ਦੇ ਬੀਜ ਸਬਜ਼ੀਆਂ ਦੇ ਬੀਜ ਅਤੇ ਫਲਾਂ ਦੇ ਬੂਟੇ ਵੀ ਖਰੀਦ ਕੀਤੇ। ਕਿਸਾਨਾਂ ਨੇ ਘੁੰਮ ਫਿਰ ਕੇ ਮੇਲੇ ਦਾ ਆਨੰਦ ਮਾਨਿਆ ਅਤੇ ਖੇਤਾਂ ਲਈ ਕੰਮ ਆਉਣ ਵਾਲੇ ਨਵੇਂ ਨਵੇਂ ਸੰਧਾਂ ਨੂੰ ਵੇਖਿਆ ਅਤੇ ਕੁਝ ਕਿਸਾਨਾਂ ਨੇ ਸੰਧਾਂ ਦੀ ਖਰੀਦ ਵੀ ਕੀਤੀ। ਇਸ ਮੇਲੇ ਵਿੱਚ ਫਾਜ਼ਿਲਕਾ,ਪਿੰਡ ਥੇਕਲੰਦਰ,ਮੰਡੀ ਲਾਧੂਕਾ,ਘੁਬਾਇਆ ਜਲਾਲਾਬਾਦ ਤੋਂ ਕਿਸਾਨਾਂ ਪਹੁੰਚੇ ਸਨ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।