ਐੱਮਆਰ ਕਾਲਜ ’ਚ ਕਰਵਾਈ ਵਿਦਾਇਗੀ ਪਾਰਟੀ
ਐੱਮ. ਆਰ. ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਹੋਈ
Publish Date: Tue, 07 Apr 2026 06:40 PM (IST)
Updated Date: Tue, 07 Apr 2026 06:44 PM (IST)

ਫਾਜ਼ਿਲਕਾ : ਐੱਮਆਰ ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਪ੍ਰਿੰਸੀਪਲ ਸਚਿਨ ਕਾਲੜਾ ਦੀ ਅਗਵਾਈ ਵਿੱਚ ਕਾਲਜ ਇੰਚਾਰਜ ਗੁਰਮਿੰਦਰ ਕੌਰ ਦੇ ਸਹਿਯੋਗ ਨਾਲ਼ ਸਮੂਹ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੁਆਰਾ ਬੀ.ਏ. ਭਾਗ ਤੀਜਾ ਦੇ ਵਿਦਿਆਰਥੀਆਂ ਦਾ ਅਕਾਦਮਿਕ ਸਫ਼ਰ ਪੂਰਾ ਹੋਣ ਦੀ ਖੁਸ਼ੀ ਵਿੱਚ ਇੱਕ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਉਸ ਸਮੇਂ ਸਿਖਰਾਂ ਛੋਹ ਗਿਆ ਜਦੋਂ ਪੰਜਾਬੀ ਦੇ ਪ੍ਰੋਫ਼ੈਸਰ ਅਤੇ ਸ਼ਾਇਰ ਜਗਮੀਤ ਹਰਫ਼ ਨੇ ਆਪਣੀਆਂ ਗਜ਼ਲਾਂ ਦਾ ਜਾਦੂ ਬਿਖੇਰਿਆ। ਕਰਮਚਾਰੀ ਮਨੀਸ਼ ਨੇ ਆਪਣੀ ਭਾਵ ਭਿੰਨੀ ਸ਼ਾਇਰੀ ਨਾਲ਼ ਸਭ ਦਾ ਮਨ ਮੋਹ ਲਿਆ। ਐੱਮ.ਏ. ਦੀ ਵਿਦਿਆਰਥਣ ਕਰਮਪਾਲ ਦੇ ਗਾਏ ਉਦਾਸ ਗੀਤ ਨੇ ਮਾਹੌਲ ਨੂੰ ਸੰਜ਼ੀਦਗੀ ਭਰਿਆ ਬਣਾ ਦਿੱਤਾ। ਵਿਦਿਆਰਥੀਆਂ ਦੀ ਉਚੇਚੀ ਫ਼ਰਮਾਇਸ਼ ਦੀ ਕਦਰ ਕਰਦਿਆਂ ਪ੍ਰੋਫ਼ੈਸਰ ਰੇਨੂ ਬਾਲਾ ਅਤੇ ਪ੍ਰੋਫ਼ੈਸਰ ਰੀਤੂ ਅਗਰਵਾਲ ਨੇ ਆਪਣੀ ਕਲਾਤਮਕ ਪੇਸ਼ਕਾਰੀ ਨਾਲ਼ ਸਭ ਨੂੰ ਨੂੰ ਕੀਲ ਲਿਆ। ਇਸ ਮੌਕੇ ਪ੍ਰਤਿਭਾ ਖ਼ੋਜ ਮੁਕਾਬਲੇ ’ਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਮਨੀਸ਼ ਕੰਬੋਜ ਅਤੇ ਚਾਂਦਨੀ ਨੇ ਸਮਾਰੋਹੀ ਸ਼ਖਸ਼ੀਅਤ ਦਾ ਖ਼ਿਤਾਬ ਆਪਣੇ ਨਾਮ ਕੀਤਾ। ਕਾਲਜ ਇੰਚਾਰਜ ਗੁਰਮਿੰਦਰ ਕੌਰ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਜੀਵਨ ਭਰ ਕਾਲਜ ਨਾਲ਼ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਪ੍ਰੋਫ਼ੈਸਰ ਸਾਹਿਬਾਨ ਸਮੇਤ ਦਫ਼ਤਰੀ ਅਮਲਾ ਵੀ ਹਾਜ਼ਰ ਸੀ ਜਿਸ ਨੇ ਸਮਾਗਮ ਦਾ ਖ਼ੂਬ ਅਨੰਦ ਮਾਣਿਆ।