- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ,
ਫਾਜਿਲਕਾ:ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਜਾਣਕਾਰੀ ਦਿੰਦੇ ਆਗੂ ਦਲਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਟੈਟ ਦੇ ਮਸਲੇ ਨੂੰ ਲੈ ਕੇ ਅਤੇ ਪੰਜਾਬ ਦੇ ਕਰਮਚਾਰੀਆਂ ਦੀ ਵਿੱਤੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਅੱਖੇ ਪਰੋਖੇ ਕਰਨ ਦੇ ਵਿਰੋਧ ਵਿੱਚ ਡੀਸੀ ਦਫਤਰ ਦੇ ਗੇਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ ਗਿਆ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਜਿਵੇਂ 16% ਡੀਏ ਦੀ ਬਕਾਇਆ ਕਿਸ਼ਤ ਪੇਂਡੂ ਭੱਤਾ ਏਸੀਪੀ ਪੁਰਾਣੀ ਪੈਨਸ਼ਨ ਤੇ ਪੰਜਾਬ ਸਰਕਾਰ ਚੁੱਪੀ ਧਾਰੀ ਬੈਠੀ ਹੈ ਅਤੇ ਹੁਣ ਟੈਟ ਦੇ ਮਸਲੇ ਨੂੰ ਵੀ ਹੱਲ ਕਰਨ ਦੀ ਬਜਾਏ ਅਧਿਆਪਕਾਂ ਨੂੰ ਰੋਜ਼ ਨਵੀਆਂ ਨਵੀਆਂ ਚਿੱਠੀਆਂ ਪਾ ਕੇ ਉਲਝਾਇਆ ਜਾ ਰਿਹਾ, ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ, ਅਧਿਆਪਕਾਂ ਤੋਂ ਵੱਡੇ ਪੱਧਰ ਤੇ ਗੈਰ ਵਿਦਿਅਕ ਕੰਮ ਲੈ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਟੈਟ ਨੂੰ ਲੈ ਕੋਈ ਯੋਗ ਹੱਲ ਨਾ ਕੱਢਿਆ ਗਿਆ ਜਾਂ ਮਾਣਯੋਗ ਸੁਪਰੀਮ ਕੋਰਟ ਵਿੱਚ ਬਣਦੀ ਰੀਵਿਊ ਪਟੀਸ਼ਨ ਨਾ ਪਾਈ ਅਤੇ 16% ਰਹਿੰਦਾ ਡੀਏ ਦਾ ਬਕਾਇਆ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਜਲਦੀ ਬਹਾਲ ਨਾ ਕੀਤੀ ,ਬੰਦ ਕੀਤੇ ਸਾਰੇ ਭਤੇ, ਪੇਂਡੂ ਭੱਤਾ ਏਸੀਪੀ ਜਲਦੀ ਜਾਰੀ ਨਾ ਕੀਤੇ ਤਾਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਤਿੱਖੇ ਸੰਘਰਸ਼ ਵਿੱਢੇਗੀ । ਪੁਤਲਾ ਫੂਕ ਰੋਸ ਪ੍ਰਦਰਸ਼ਨ ਵਿੱਚ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਡੀਸੀ ਦਫਤਰ ਦੇ ਗੇਟ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਤੋਂ ਬਾਅਦ ਅਧਿਆਪਕਾਂ ਨੇ ਰੋਸ ਮਾਰਚ ਵਿਧਾਇਕ ਨਰਿੰਦਰ ਪਾਲ ਸਵਨਾ ਦੇ ਘਰ ਵੱਲ ਮਾਰਚ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਉਸ ਦੇ ਘਰ ਦਾ ਘਿਰਾਓ ਵੀ ਕੀਤਾ ਅਧਿਆਪਕ ਆਗੂਆਂ ਵੱਲੋਂ ਸਰਕਾਰ ਦੁਆਰਾ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਣ ਦਾ ਦੋਸ਼ ਲਾਉਂਦੇ ਹੋਏ ਐੱਮਐੱਲਏ ਫਾਜ਼ਿਲਕਾ ਨੂੰ ਸਰਕਾਰ ਦੇ ਇਸ ਅੜੀਅਲ ਰਵਈਏ ਨੂੰ ਬਦਲਣ ਦੇ ਲਈ ਚੇਤਾਵਨੀ ਦਿੱਤੀ ਅਤੇ ਮੀਟਿੰਗ ਕਰਕੇ ਮੁਲਾਜ਼ਮ ਮੰਗਾਂ ਹੱਲ ਕਰਨ ਦੇ ਲਈ ਕਿਹਾ ਵਿਧਾਇਕ ਨਰਿੰਦਰ ਪਾਲ ਸਵਣਾ ਵੱਲੋਂ ਅਧਿਆਪਕਾਂ ਦੇ ਰੋਸ ਧਰਨੇ ਵਿੱਚ ਆ ਕੇ ਅਧਿਆਪਕ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਾਉਣ ਦੇ ਲਈ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਗੱਲ ਦਾ ਵਾਅਦਾ ਕੀਤਾ ਅਤੇ ਨਿੱਜੀ ਦਖਲ ਦੇ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਗੱਲ ਕਹਿ।
ਇਸ ਮੌਕੇ ਜਗਨੰਦਨ ਸਿੰਘ,ਅਸ਼ੋਕ ਸਰਾਰੀ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਧਰਮਿੰਦਰ ਗੁਪਤਾ, ਹਰਜਿੰਦਰ ਸਿੰਘ, ਦਲੀਪ ਸੈਣੀ, ਦਪਿੰਦਰ ਢਿੱਲੋ,ਕੁਲਦੀਪ ਸਿੰਘ ਸੱਭਰਵਾਲ, ਅਮਨ ਬਰਾੜ, ਮਹਿੰਦਰ ਬਿਸ਼ਨੋਈ, ਪਰਮਜੀਤ ਸ਼ੋਰੇਵਾਲਾ, ਰਾਕੇਸ਼ ਕੁਮਾਰ, ਰਜਿੰਦਰ ਸਿੰਘ ਬਰਾੜ, ਸੁਰਿੰਦਰ ਕੰਬੋਜ,ਮਹਿੰਦਰ ਕੋੜਿਆਂਵਾਲੀ, ਗੁਰਵਿੰਦਰ ਸਿੰਘ, ਨੌਰੰਗ ਲਾਲ, ਅਮਨਦੀਪ ਸਿੰਘ ਸਣੇ ਅਧਿਆਪਕ ਹਾਜ਼ਰ ਸਨ।