ਪਿੰਡ ਰਾਣਾ ਵਿਖੇ ਆਯੂਸ਼ ਕੈਂਪ ਲਗਾਇਆ
ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਣਾ ਵਿਖੇ ਕੈੰਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਡਾਕ੍ਟਰ।
Publish Date: Sun, 25 Jan 2026 03:30 PM (IST)
Updated Date: Sun, 25 Jan 2026 03:34 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਡਾਇਰੈਕਟਰ ਆਯੁਰਵੇਦਾ ਪੰਜਾਬ ਡਾ.ਰਮਨ ਖੰਨਾ ਅਤੇ ਡਾਇਰੈਕਟਰ ਹੋਮੋਪੈਥਿਕ ਪੰਜਾਬ ਡਾ. ਹਰੀਦਰਪਾਲ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਡਾ. ਰਵੀ ਕਾਂਤ ਮਦਾਨ ਅਤੇ ਜ਼ਿਲ੍ਹਾ ਹੋਮੋਪੈਥਿਕ ਅਫਸਰ ਡਾ. ਰਾਜੀਵ ਕੁਮਾਰ ਜਿੰਦੀਆਂ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਣਾ ਜ਼ਿਲ੍ਹਾ ਫਾਜਿਲਕਾ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦਾਨੇ ਵਾਲਾ ਸੱਤ ਕੋਸੀ ਵਿਖੇ ਲਗਾਏ ਕੈਂਪ ’ਚ ਡਾ. ਵਿਨੋਦ ਵਰਮਾ ਵੱਲੋਂ ਅੱਖਾਂ ਦਾ ਮੁਫ਼ੱਤ ਚੈੱਕ ਅਤੇ ਮੁਫ਼ੱਤ ਦਵਾਈਆਂ ਅਤੇ ਡਾ. ਸੁਨੀਤਾ ਨੇ ਮਰੀਜ਼ਾਂ ਦੀ ਹੋਰ ਬਿਮਾਰੀਆਂ ਦਾ ਚੈੱਕ ਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਕਿਰਨ ਕੁਮਾਰੀ ਉਪਵੈਦ ਅਤੇ ਸਰੋਜ਼ ਰਾਣੀ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਦਿੱਤੀਆਂ। ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾ. ਗੁਰਮੀਤ ਸਿੰਘ ਤੇ ਡਾ. ਆਮਨਾਂ ਕੰਬੋਜ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਗੁਰਮਿੰਦਰ ਸਿੰਘ ਡਿਸਪੈਂਸਰ ਅਤੇ ਸਤਨਰਾਇਨ ਡਿਸਪੈਂਸਰ ਅਤੇ ਰਾਜ ਪਾਲ ਨੇ ਦਿੱਤੀਆਂ। ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 430 ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ 342 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਇਸ ਮੌਕੇ ਡਾ. ਅਮਨਦੀਪ ਕੌਰ, ਡਾ.ਇੰਦਰਾ ਰਾਣੀ, ਡਾ. ਸਤਪਾਲ,ਡਾ. ਸ਼ਾਇਨਾ ਆਦਿ ਹਾਜ਼ਰ ਸਨ।