ਜ਼ਿਲ੍ਹਾ ਟਾਸਕ ਫੋਰਸ ਵੱਲ਼ੋ ਬਾਲ ਭਿੱਖਿਆ ਦੀ ਰੋਕਥਾਮ ਲਈ ਅਚਨਚੇਤ ਚੈਕਿੰਗ
ਜ਼ਿਲ੍ਹਾ ਟਾਸਕ ਫੋਰਸ ਵੱਲ਼ੋ ਬਾਲ ਭਿੱਖਿਆ ਦੀ ਰੋਕਥਾਮ ਲਈ ਅਚਨਚੇਤ ਚੈਕਿੰਗ
Publish Date: Wed, 07 Jan 2026 05:46 PM (IST)
Updated Date: Wed, 07 Jan 2026 05:48 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਾਜ਼ਿਲਕਾ : ਜ਼ਿਲ੍ਹਾ ਟਾਸਕ ਫੋਰਸ ਵੱਲ਼ੋ ਬਾਲ ਭਿੱਖਿਆ ਦੀ ਰੋਕਥਾਮ ਲਈ ਫਾਜ਼ਿਲਕਾ ਵਿਖੇ ਚੈਕਿੰਗ ਕੀਤੀ। ਡਿਪਟੀ ਕਮਿਸ਼ਨਰ, ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਾਜ਼ਿਲਕਾ ਅਨੁਪ੍ਰਿਆ ਸਿੰਘ ਦੀ ਅਗਵਾਈ ਹੇਠ ਬਾਲ ਭਿੱਖਿਆ ਦੀ ਰੋਕਥਾਮ ਲਈ ਜਿਲ੍ਹਾ ਟਾਸਕ ਫੋਰਸ ਵੱਲ਼ੋ ਵੱਖ-ਵੱਖ ਥਾਵਾ ਤੇ ਅਚਨਚੇਤ ਚੈਕਿੰਗ ਕੀਤੀ ਗਈ। ਜਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲ਼ੋ ਦੱਸਿਆ ਗਿਆ ਕਿ ਜ਼ਿਲ੍ਹਾ ਟਾਸਕ ਫੋਰਸ ਟੀਮ ਫਾਜ਼ਿਲਕਾ ਵਿੱਚ ਵੱਖ ਵੱਖ ਥਾਵਾ ਤੇ ਚੈਕਿੰਗ ਕੀਤੀ ਗਈ। ਭੀਖ ਮੰਗਣਾ ਅਤੇ ਬੱਚਿਆ ਤੋ ਭੀਖ ਮੰਗਵਾਉਣਾ ਕਾਨੂੰਨੀ ਅਪਰਾਧ ਹੈ। ਇਸ ਲਈ ਜੇਕਰ ਕਿਸੇ ਨੂੰ ਕੋਈ ਬੱਚਾ ਲੋੜਵੰਦ ਦਿੱਸਦਾ ਹੈ ਤਾਂ ਉਸ ਦੀ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜਿਲਕਾ ਵਿਖੇ ਦਿੱਤੀ ਜਾ ਸਕਦੀ ਹੈ ਜਾਂ ਇਸ ਸਬੰਧੀ ਸੂਚਨਾ ਚਾਇਲਡ ਹੈਲਪ ਲਾਇਨ ਨੰਬਰ 1098 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨਾ ਕਿਹਾ ਕਿ ਬੱਚਿਆ ਲਈ ਚਿਲਡਰਨ ਹੋਮ ਬਣਾਏ ਗਏ ਹਨ ਜਿੱਥੇ ਬੇਸਹਾਰਾ ਬੱਚਿਆ ਨੂੰ ਸਹਾਰਾ ਦਿੱਤਾ ਜਾਂਦਾ ਹੈ ਅਤੇ ਬੱਚਿਆ ਦੀ ਪੜਾਈ, ਖਾਣ-ਪੀਣ, ਮੈਡੀਕਲ ਅਤੇ ਕਾਊਂਸਲਿੰਗ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਲ੍ਹਾ ਟਾਸਕ ਫੋਰਸ ਟੀਮ ਵਿਚ ਨਿਸ਼ਾਨ ਸਿੰਘ ਅਤੇ ਅਜੈ ਸ਼ਰਮਾ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਸ਼ਾਮਿਲ ਸਨ।