ਜ਼ਿਲ੍ਹਾ ਪੁਲਿਸ ਮੁਖੀ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ
ਜਿਲਾ ਪੁਲਿਸ ਮੁਖੀ ਵੱਲੋਂ ਕਾਨੂੰਨ ਵਿਵਸਥਾ ਤੇ ਅਪਰਾਧ ਰੋਕਥਾਮ 'ਲਈ ਤੇ ਅਧਿਕਾਰੀਆਂ ਨਾਲ ਕੀਤੀ ਬੈਠਕ
Publish Date: Fri, 09 Jan 2026 04:09 PM (IST)
Updated Date: Sat, 10 Jan 2026 04:00 AM (IST)

ਹੈਪੀ ਕਾਠਪਾਲ/ਬੰਪਲ ਭਠੇਜਾ. ਪੰਜਾਬੀ ਜਾਗਰਣ,ਜਲਾਲਾਬਾਦ:ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਵੱਲੋਂ ਥਾਣਾ ਸਿਟੀ ਵਿੱਚ ਅੱਜ ਸਬ ਡਵੀਜ਼ਨ ਦੇ ਪੁਲਿਸ ਅਧਿਕਾਰੀਆਂ ਨਾਲ ਇਕ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਮਕਸਦ ਖੇਤਰ ਵਿੱਚ ਕਾਨੂੰਨ-ਵਿਵਸਥਾ ਦੀ ਮੌਜੂਦਾ ਸਥਿਤੀ, ਅਪਰਾਧ ਰੋਕਥਾਮ, ਜਾਂਚ ਪ੍ਰਕਿਰਿਆ, ਨਸ਼ਾ ਵਿਰੋਧੀ ਮੁਹਿੰਮਾਂ ਅਤੇ ਜਨਤਾ ਨਾਲ ਪੁਲਿਸ ਦੇ ਵਿਹਾਰਕ ਤਾਲਮੇਲ ਦਾ ਜਾਇਜ਼ਾ ਲੈਣਾ ਰਿਹਾ।ਬੈਠਕ ਦੌਰਾਨ ਐਸਐਸਪੀ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਪੁਲਿਸਿੰਗ ਸਿਰਫ਼ ਕਾਰਵਾਈ ਤੱਕ ਸੀਮਤ ਨਹੀਂ, ਬਲਕਿ ਜਨਤਾ ਦਾ ਭਰੋਸਾ ਜਿੱਤਣ, ਅਪਰਾਧ ਤੋਂ ਪਹਿਲਾਂ ਹੀ ਰੋਕਥਾਮ ਕਰਨ ਅਤੇ ਇਨਸਾਫ਼ ਪ੍ਰਕਿਰਿਆ ਨੂੰ ਸਮੇਂ-ਬੱਧ ਬਣਾਉਣ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਬੀਟ ਸਿਸਟਮ ਨੂੰ ਹੋਰ ਸਰਗਰਮ, ਪੈਟਰੋਲਿੰਗ ਨੂੰ ਮਜ਼ਬੂਤ, ਸੀਸੀਟੀਵੀ ਨੈਟਵਰਕ ਦੀ ਮੋਨੀਟਰਿੰਗ ਨੂੰ ਨਿਰੰਤਰ ਅਤੇ ਸੂਚਨਾ ਤੰਤਰ (ਇੰਟੈਲੀਜੈਂਸ) ਨੂੰ ਤੇਜ਼ ਕੀਤਾ ਜਾਵੇ। ਰਾਤ ਸਮੇਂ ਪੈਟਰੋਲਿੰਗ ਵਿੱਚ ਵਾਧਾ ਨਸ਼ਾ ਤਸਕਰੀ ਤੇ ਸਖਤ ਕਾਰਵਾਈ ਚੋਰੀ, ਲੁੱਟ ਅਤੇ ਸਾਈਬਰ ਅਪਰਾਧ ਰੋਕਣ ਲਈ ਵਿਸ਼ੇਸ਼ ਯੋਜਨਾ, ਜਨਤਾ ਨਾਲ ਨਿਮਰ ਤੇ ਸਹਿਯੋਗੀ ਵਿਹਾਰ ਥਾਣਿਆਂ ਵਿੱਚ ਪਹੁੰਚਣ ਵਾਲੇ ਹਰ ਵਿਅਕਤੀ ਦੀ ਸੁਣਵਾਈ ਯਕੀਨੀ ਬਣਾਉਣਾ, ਨੌਜਵਾਨਾਂ ਤੇ ਸਿਵਲ ਸਮਾਜ ਨਾਲ ਮਿਲ ਕੇ ਜਾਗਰੂਕਤਾ ਮੁਹਿੰਮਾਂ ਚਲਾਉਣ ਤੇ ਜ਼ੋਰ ਦਿੱਤਾ ਗਿਆ। ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਦੀ ਸਫਲਤਾ ਲੋਕਾਂ ਦੀ ਸਹਿਯੋਗੀ ਭਾਗੀਦਾਰੀ ਨਾਲ ਹੀ ਸੰਭਵ ਹੈ, ਇਸ ਲਈ ਜਨ ਸਾਂਝ ਕਮੇਟੀਆਂ, ਸਮਾਜਿਕ ਸੰਗਠਨਾਂ, ਸਕੂਲ/ਕਾਲਜ ਸੰਸਥਾਵਾਂ ਅਤੇ ਵਪਾਰੀ ਵਰਗ ਨਾਲ ਲਗਾਤਾਰ ਸੰਵਾਦ ਬਣਾਇਆ ਰੱਖਿਆ ਜਾਵੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਥਾਣਾ ਪੱਧਰ ਤੇ ਕਮਿਊਨਿਟੀ ਪੁਲਿਸਿੰਗ ਪ੍ਰੋਗਰਾਮ, ਹੈਲਪ ਡੈਸਕ ਅਤੇ ਫੀਡਬੈਕ ਸਿਸਟਮ ਨੂੰ ਹੋਰ ਪਾਰਦਰਸ਼ੀ ਕੀਤਾ ਜਾਵੇ ਤਾਂ ਜੋ ਲੋਕ ਪੁਲਿਸ ਨੂੰ ਆਪਣਾ ਸੁਰੱਖਿਆ ਸਾਥੀ ਮੰਨਣ, ਨਾ ਕਿ ਸਿਰਫ਼ ਇਕ ਪ੍ਰਸ਼ਾਸਨਿਕ ਤੰਤਰ। ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ ਜਨ ਸੁਰੱਖਿਆ, ਅਪਰਾਧ ਰੋਕਥਾਮ ਅਤੇ ਇਨਸਾਫ਼ ਸਾਡੀ ਪਹਿਲੀ ਤਰਜੀਹ ਹੈ। ਫਾਜ਼ਿਲਕਾ ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੁਲਿਸ ਅਤੇ ਜਨਤਾ ਵਿਚਕਾਰ ਸਾਂਝ ਜਿੰਨੀ ਮਜ਼ਬੂਤ ਹੋਵੇਗੀ, ਅਪਰਾਧ ਨੂੰ ਉੰਨਾ ਹੀ ਜਲਦੀ ਖ਼ਤਮ ਕੀਤਾ ਜਾ ਸਕੇਗਾ।ਮੀਟਿੰਗ ਦੇ ਸਮਾਪਤ ਹੋਣ ‘ਤੇ ਐਸਐਸਪੀ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇਹ ਯਕੀਨ ਬਣਾਉਣ ਲਈ ਕਿਹਾ ਕਿ ਜਲਾਲਾਬਾਦ ਸਬ ਡਵੀਜ਼ਨ ਵਿੱਚ ਅਪਰਾਧ ਵਿਰੁੱਧ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਪੁਲਿਸ ਤੇ ਜਨਤਾ ਦਾ ਭਲਭਰੋਸਾ ਹੋਰ ਵਧੇ।