ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਐਵਾਰਡ ਸਿੱਖਣ-ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ
ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ ਸਿੱਖਣ ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ
Publish Date: Fri, 27 Mar 2026 03:32 PM (IST)
Updated Date: Fri, 27 Mar 2026 03:35 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਡਾਇਟ ਫਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਐਵਾਰਡ ਸਿੱਖਣ-ਸਿਖਾਉਣ ਸਮੱਗਰੀ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਫਾਜ਼ਿਲਕਾ ਦੇ 8 ਬਲਾਕਾਂ ਤੋਂ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਆਪਣੀਆਂ ਐਂਟਰੀਆਂ ਜਮਾਂ ਕੀਤੀਆਂ ਗਈਆਂ। ਜ਼ਿਲ੍ਹਾ ਪੱਧਰ ’ਤੇ ਪੰਜਾਬੀ ਵਿਸ਼ੇ ’ਚੋਂ ਪਹਿਲਾ ਸਥਾਨ ਸਰਵਜੀਤ ਸਿੰਘ ਸ. ਪ੍ਰ. ਸ. ਹੋਜ ਗੰਧੜ, ਦੂਜਾ ਸਥਾਨ ਅੰਮ੍ਰਿਤਪਾਲ ਕੌਰ ਸ. ਪ੍ਰ. ਸ. ਬਾਘੇ ਵਾਲਾ, ਤੀਜਾ ਸਥਾਨ ਪਲਕਦੀਪ ਕੌਰ ਸ. ਪ੍ਰ. ਸ. ਬੇਰੀ ਵਾਲਾ, ਵਾਤਾਵਰਨ ਸਿੱਖਿਆ ਪਹਿਲਾ ਸਥਾਨ ਸੁਰਜੀਤ ਕੰਬੋਜ ਸ. ਪ੍ਰ. ਸ. ਤੇਲੂਪੁਰਾ, ਦੂਜਾ ਸਥਾਨ ਕਲਪਨਾ ਨਾਗਪਾਲ ਸ. ਪ੍ਰ. ਸ. ਨੰਬਰ -3, ਤੀਜਾ ਸਥਾਨ ਪੂਨਮ ਸ. ਪ੍ਰ. ਸ. ਝੁੱਗੇ ਜਵਾਹਰ ਸਿੰਘ ਵਾਲਾ, ਗਣਿਤ ਵਿਸ਼ੇ ਵਿੱਚ ਪਹਿਲਾ ਸਥਾਨ ਗੁਰਜਿੰਦਰ ਕੌਰ ਸ. ਪ੍ਰ. ਸ. ਬਸਤੀ ਟਿਵਾਣਾ, ਦੂਜਾ ਸਥਾਨ ਗਗਨਪ੍ਰੀਤ ਕੌਰ ਸ. ਪ੍ਰ. ਸ. ਘਾਂਗਾ ਕਲਾਂ ਅਤੇ ਤੀਜਾ ਸਥਾਨ ਮੋਨਿਕਾ ਰਾਣੀ ਜੰਡਵਾਲਾ ਭੀਮੇਸ਼ਾਹ ਦੁਆਰਾ ਪ੍ਰਾਪਤ ਕੀਤਾ ਗਿਆ। ਇਹ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕਡੰਰੀ ਸਿੱਖਿਆ ਅਜੈ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸਤੀਸ਼ ਕੁਮਾਰ, ਡਾਇਟ ਪ੍ਰਿੰਸੀਪਲ ਡਾ. ਰਚਨਾ ਦੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਨਾਲ ਹੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਰਹੇ। ਬਤੌਰ ਜੱਜ ਵਿਜੇਪਾਲ, ਪਰਵਿੰਦਰ ਸਿੰਘ, ਇਸ਼ਾਨ ਠਕਰਾਲ, ਮਨੀਸ਼ ਗੁਪਤਾ, ਮਨਵਿੰਦਰ ਕੌਰ, ਅਮਨਦੀਪ ਕੌਰ ਦੁਆਰਾ ਡਿਊਟੀ ਨਿਭਾਈ ਗਈ। ਇਸ ਸਮਾਗਮ ਦੇ ਪ੍ਰਬੰਧ ਵਿੱਚ ਸੁਨੀਲ ਕੁਮਾਰ ਸ.ਪ੍ਰ.ਸ. ਬਹਾਦਰ ਖੇੜਾ,ਸੁਨੀਲ ਕੁਮਾਰ ਸ.ਪ੍ਰ.ਸ. ਦੋਨਾ ਨਾਨਕਾ ਦੁਆਰਾ ਜ਼ਿੰਮੇਵਾਰੀ ਨਿਭਾਈ ਗਈ। ਪੂਰੇ ਪ੍ਰੋਗਰਾਮ ਦੀ ਰੂਪ ਰੇਖਾ ਤੇ ਸੰਚਾਲਨ ਵਿੱਚ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਗੌਰਵ ਮਗੂ ਅਤੇ ਫਾਜ਼ਿਲਕਾ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।