ਲੋੜਵੰਦਾਂ ਨੂੰ ਰਾਸ਼ਨ ਵੰਡਿਆ
ਲੋੜਵੰਦਾਂ ਨੂੰ ਰਾਸ਼ਨ ਵੰਡਿਆ
Publish Date: Sun, 04 Jan 2026 04:06 PM (IST)
Updated Date: Sun, 04 Jan 2026 04:08 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਸ਼੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਵਿਖੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡ ਪ੍ਰੋਗਰਾਮ ਤਹਿਤ 131 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਰਾਸ਼ਨ ਵੰਡ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਅਨਮੋਲ ਗਰੋਵਰ ਨੇ ਰਾਸ਼ਨ ਵੰਡ ਕੇ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ। ਉਨ੍ਹਾਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਗਰਮ ਕੱਪੜੇ ਵੰਡੇ। ਗੀਤਾ ਭਵਨ ਮੰਦਰ ਕਮੇਟੀ ਦੇ ਉਪ ਪ੍ਰਧਾਨ/ ਅਸ਼ਵਨੀ ਕੁਮਾਰ ਕੁੱਕੜ ਨੇ ਕਿਹਾ ਕਿ ਡਾ. ਅਨਮੋਲ ਗਰੋਵਰ ਵਲੋ ਗੀਤਾ ਭਵਨ ਮੰਦਰ ਵਿੱਚ ਪੂਰੇ ਦਿਲ ਅਤੇ ਆਤਮਾ ਨਾਲ ਸੇਵਾ ਕਰਦੇ ਹਨ ਅਤੇ ਠਾਕੁਰ ਜੀ ਦੀ ਪੂਜਾ ਕਰਨ ਤੋਂ ਬਾਅਦ, ਮੁੱਖ ਮਹਿਮਾਨ ਵਲੋ ਆਰਤੀ ਕੀਤੀ ਗਈ। ਮੁੱਖ ਮਹਿਮਾਨ ਦਾ ਮੰਦਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਜਨ ਗਾਇਕ ਮਧੂਸੂਦਨ ਪਾਂਡੇ ਨੇ ਗੀਤਾ ਭਵਨ ਮੰਦਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੈਨੂੰ ਇਸ ਸੇਵਾ ਕਾਰਜ ਲਈ ਇਹ ਮੌਕਾ ਦਿੱਤਾ। ਮੈਂ ਗੀਤਾ ਭਵਨ ਦੇ ਹਰ ਸੇਵਾ ਕਾਰਜ ਲਈ ਹਮੇਸ਼ਾ ਤਿਆਰ ਰਹਾਂਗਾ। ਮੈਂ ਆਪਣਾ ਵਾਅਦਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਕਮੇਟੀ ਇਸੇ ਤਰ੍ਹਾਂ ਸੇਵਾ ਕਾਰਜਾਂ ਵਿੱਚ ਅਗਵਾਈ ਕਰਦੀ ਰਹੇ। ਬਾਅਦ ਵਿੱਚ, ਰਾਸ਼ਨ ਵੰਡ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਬਾਜ਼ਾਰ ਦੇ ਲੋਕਾਂ ਨੇ ਗਰਮ ਕੰਬਲ ਵੀ ਵੰਡੇ ਅਤੇ ਗੀਤਾ ਭਵਨ ਵੱਲੋਂ ਉਨ੍ਹਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ਇਹ ਰਾਸ਼ਨ ਵੰਡ ਪ੍ਰੋਗਰਾਮ ਪ੍ਰਧਾਨ ਸੁਰੇਂਦਰ ਕੁਮਾਰ ਆਹੂਜਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਅਸ਼ੋਕ ਸੁਖੀਜਾ, ਰਮਨ ਪਾਹਵਾ, ਪ੍ਰਵੇਸ਼ ਵਡੇਰਾ, ਹਰੀਕਿਸ਼ਨ ਭਾਟੀਆ, ਡਾ.ਧਰਮਪਾਲ ਅਤੇ ਅਸ਼ੋਕ ਨਾਗਪਾਲ, ਹਰੀਸ਼ ਮੁੰਜਾਲ, ਹਰੀਓਮ ਕੁੱਕੜ, ਭਾਰਤ ਭੂਸ਼ਣ ਮਹਿੰਦੀਰੱਤਾ, ਸਤੀਸ਼ ਧੂੜੀਆ ਆਦਿ ਮੌਜੂਦ ਸਨ।