ਕਿਤਾਬ ‘ਚਾਲੀ਼ ਦਿਨ’ ’ਤੇ ਵਿਚਾਰ ਗੋਸ਼ਟੀ ਕਰਵਾਈ
ਕਿਤਾਬ 'ਚਾਲੀ਼ ਦਿਨ' ਉੱਪਰ ਵਿਚਾਰ ਗੋਸ਼ਟੀ ਕੀਤੀ
Publish Date: Tue, 20 Jan 2026 03:52 PM (IST)
Updated Date: Tue, 20 Jan 2026 03:54 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਸਾਹਿਤ ਸਿਰਜਣਾ ਮੰਚ ਦੇ ਸਹਿਯੋਗ ਨਾਲ ਪਾਠਕ ਮੰਚ ਸ਼ਬਦ ਸੰਗਤ ਦੇ ਬੈਨਰ ਹੇਠ ਪੰਜਵੇਂ ਸਮਾਗਮ ਤਹਿਤ ਧੁੱਗਾ ਗੁਰਪ੍ਰੀਤ ਦੀ ਕਿਤਾਬ ਚਾਲੀ਼ ਦਿਨ ਉੱਪਰ ਵਿਚਾਰ ਗੋਸ਼ਟੀ ਦਾ ਆਯੋਜਨ ਟੀਚਰਜ਼ ਹੋਮ ਅਬੋਹਰ ਵਿਖੇ ਕੀਤਾ ਗਿਆ। ਸਮਾਗਮ ਦੇ ਸਵਾਗਤੀ ਸ਼ਬਦਾਂ ਵਿੱਚ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਪੁਸਤਕ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਕਨਵੀਨਰ ਵਿਜੈਅੰਤ ਜੁਨੇਜਾ ਨੇ ਪਾਠਕ ਮੰਚ ਦੇ ਮਨੋਰਥ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਸੰਵਾਦ ਲਈ ਬੇਹਤਰੀਨ ਪੁਸਤਕਾਂ ਚੁਣੀਆਂ ਜਾਂਦੀਆਂ ਹਨ। ਸੂਤਰਧਾਰ ਡਾ.ਚੰਦਰ ਪ੍ਰਕਾਸ਼ ਨੇ ਚਾਲ਼ੀ ਦਿਨ ਪੁਸਤਕ ਨੂੰ ਯਾਤਰਾ ਰਾਹੀਂ ਜੜ ਨਾਲ ਜੁੜਨ ਦੀ ਤਲਾਸ਼ ਦਾ ਬਿਰਤਾਂਤ ਕਹਿੰਦੇ ਹੋਏ ਸੰਵਾਦ ਦਾ ਆਗਾਜ਼ ਕੀਤਾ। ਵਤਨ ਸਿੰਘ, ਗੌਰਵ ਸ਼ਰਮਾ, ਅਭਿਜੀਤ, ਰਵਿੰਦਰ ਗਿੱਲ, ਸੁਰਿੰਦਰ ਬਿੱਲਾਪੱਟੀ ਨੇ ਪੁਸਤਕ ਨੂੰ ਵਿਸ਼ਾਗਤ ਪ੍ਰਸੰਗ ਤੋਂ ਵਾਚਿਆ। ਡਾ ਮਨਿੰਦਰ ਵਿਰਕ ਅਤੇ ਸੁਰਿੰਦਰ ਸਿੰਘ ਨੇ ਵਿਧਾਗਤ ਪਰਤਾਂ ਨੂੰ ਫਰੋਲਦਿਆਂ ਸਟੀਕ ਟਿੱਪਣੀਆਂ ਕੀਤੀਆਂ।ਪ੍ਰੋ ਓਂਕਾਰ ਚਹਿਲ ਨੇ ਪੁਸਤਕ ਦੀ ਛਪਾਈ,ਚਲਚਿਤਰ,ਬਾਹਰੀ ਪੱਖ ਨੂੰ ਆਧਾਰ ਬਣਾਇਆ।ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਡਾ. ਤਰਸੇਮ ਸ਼ਰਮਾ ਨੇ ਵਿਭਿੰਨ ਪੁਸਤਕਾਂ ਦੇ ਹਵਾਲੇ ਨਾਲ ਇਸ ਯਾਤਰਾ ਬਿਰਤਾਂਤ ਨੂੰ ਪਾਠਕ-ਪਸੰਦ ਦਾ ਅਹਿਮ ਹਿੱਸਾ ਮੰਨਿਆ। ਪ੍ਰਧਾਨਗੀ ਸੰਬੋਧਨ ਵਿੱਚ ਡਾ. ਗੁਰਰਾਜ ਸਿੰਘ ਚਹਿਲ ਨੇ ਸਾਰੇ ਬੁਲਾਰਿਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਪਾਠਕ ਮਨ ਤੇ ਗੰਭੀਰ ਪ੍ਰਭਾਵ ਪਾਉਂਦੀਆਂ ਹਨ।ਸਮਾਗਮ ਦੇ ਦੂਜੇ ਪੜਾਅ ਵਿੱਚ ਡਾ.ਸ਼ਕੁੰਤਲਾ ਮਿੱਢਾ ਸਾਬਕਾ ਮੁਖੀ ਪੰਜਾਬੀ ਵਿਭਾਗ ਗੋਪੀ ਚੰਦ ਆਰਿਆ ਮਹਿਲਾ ਕਾਲਜ ਨੂੰ ਪੰਜਾਬੀ ਭਾਸ਼ਾ ਦੀ ਸੇਵਾ ਅਤੇ ਕੁਲਜੀਤ ਭੱਟੀ ਨੂੰ ਸਿੱਖਿਆ ਵਿਭਾਗ ਵਿੱਚ ਰਾਸ਼ਟਰੀ ਪੱਧਰ ਤੇ ਨਾਟ-ਪਛਾਣ ਬਣਾਉਣ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਤੇਜਿੰਦਰ ਸਿੰਘ,ਭੁਪਿੰਦਰ ਸਿੰਘ,ਨਵਤੇਜ ਸਿੰਘ ਚਹਿਲ, ਸਤਨਾਮ ਸਿੰਘ ਅਬੋਹਰ,ਗੁਲਜਿੰਦਰ ਕੌਰ, ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਵਿਕਾਸ ਬੱਤਰਾ,ਪੂਜਾ ਡੂਮਰਾ, ਸੰਦੀਪ ਸ਼ਰਮਾ, ਸੰਜੇ ਚਾਨਣਾ,ਹਨੀ ਉਤਰੇਜਾ, ਅਸ਼ੀਸ਼ ਸਿਡਾਨਾ, ਸਿਮਰਨ ਬੱਗਾ ਨੇ ਉਚੇਚੇ ਰੂਪ ਵਿੱਚ ਸ਼ਿਰਕਤ ਕਰਕੇ ਮਾਣ ਵਧਾਇਆ। ਇਸ ਮੌਕੇ ਤੇ ਜਨ ਦਸਤਕ ਦਾ ਜਨਵਰੀ ਮਹੀਨੇ ਦਾ ਅੰਕ ਵੀ ਰਿਲੀਜ਼ ਕੀਤਾਂ ਗਿਆ।ਧੰਨਵਾਦੀ ਸ਼ਬਦਾਂ ਵਿੱਚ ਡਾ ਚੰਦਰ ਪ੍ਰਕਾਸ਼ ਨੇ ਪੂਰਵ ਵਿੱਚ ਵਿਚਾਰੀਆਂ ਪੁਸਤਕਾਂ ਦੇ ਸੰਦਰਭ ਵਿੱਚ ਕਿਹਾ ਕਿ ਬਲਬੀਰ ਪਰਵਾਨਾ ਦਾ ਢਾਹਾਂ ਪੁਰਸਕਾਰ ਜੇਤੂ ਨਾਵਲ ਰੌਲਿਆਂ ਵੇਲੇ ਅਤੇ ਇਸ ਇਨਾਮ ਲਈ ਛੋਟੀ ਸੂਚੀ ਵਿੱਚ ਦਰਸ਼ਨ ਜੋਗਾ ਦੀ ਕਥਾ ਪੁਸਤਕ ਫਨੀਅਰ ਬਾਰੇ ਵੀ ਸੰਵਾਦ ਰਚਾਇਆ ਗਿਆ ਸੀ।