ਕੌਂਸਲਰ ਪੂਜਾ ਲੂਥਰਾ ਦੇ ਯਤਨਾਂ ਸਦਕਾ ਦੁਰਗਾ ਕਲੋਨੀ ’ਚ ਵਿਕਾਸ ਕਾਰਜ ਸ਼ੁਰੂਆਤ
ਕੌਂਸਲਰ ਪੂਜਾ ਲੂਥਰਾ ਦੇ ਯਤਨਾਂ ਸਦਕਾ ਦੁਰਗਾ ਕਲੋਨੀ ਵਿੱਚ ਵਿਕਾਸ ਕਾਰਜ ਸ਼ੁਰੂਵਾਤ ਹੋਈ
Publish Date: Sat, 28 Feb 2026 05:51 PM (IST)
Updated Date: Sat, 28 Feb 2026 05:52 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਦੇ ਵਾਰਡ ਨੰਬਰ 21 ਅਧੀਨ ਆਉਣ ਵਾਲੀ ਦੁਰਗਾ ਕਲੋਨੀ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਵਿਕਾਸ ਕਾਰਜ ਆਖਰਕਾਰ ਸ਼ੁਰੂ ਹੋ ਗਏ ਹਨ। ਇਹ ਕੰਮ ਕੌਂਸਲਰ ਪੂਜਾ ਲੂਥਰਾ ਦੀ ਅਗਵਾਈ ਅਤੇ ਨਿਰੰਤਰ ਯਤਨਾਂ ਸਦਕਾ ਸੰਭਵ ਹੋਇਆ। ਉਨ੍ਹਾਂ ਸਮੁੱਚੇ ਵਿਕਾਸ ਲਈ ਲਗਭਗ 69 ਲੱਖ ਦਾ ਟੈਂਡਰ ਪਾਸ ਕੀਤਾ ਗਿਆ ਸੀ। ਇਹ ਰਕਮ ਮੁੱਖ ਤੌਰ ਤੇ ਗਲੀਆਂ ਦੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਗਲੀਆਂ ਵਿੱਚ ਨਵੀਆਂ ਪਾਈਪਲਾਈਨਾਂ ਪਾਈ ਗਈ ਹੈ। ਜਿਨ੍ਹਾਂ ਵਿੱਚ ਪਹਿਲਾਂ ਸੀਵਰੇਜ ਪਾਈਪਾਂ ਦੀ ਘਾਟ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੀਣ ਵਾਲੇ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਨਵੀਆਂ ਪਾਣੀ ਸਪਲਾਈ ਲਾਈਨਾਂ ਵਿਛਾਈਆਂ ਗਈਆਂ ਹਨ। ਹੁਣ ਜਦੋਂ ਬੁਨਿਆਦੀ ਢਾਂਚਾ ਤਿਆਰ ਹੋ ਗਿਆ ਹੈ, ਤਾਂ ਗਲੀਆਂ ਨੂੰ ਪੱਕਾ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨ ਲਈ ਵਚਨਬੱਧ ਹਨ ਅਤੇ ਖੇਤਰ ਦੇ ਹਰ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਹ ਹਰੇਕ ਪ੍ਰੋਜੈਕਟ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ।