ਲੰਮੀ ਦੂਰੀ ਦੀਆਂ ਟਰੇਨਾਂ ਮੰਡੀ ਸਟੇਸ਼ਨ ’ਤੇ ਰੋਕਣ ਦੀ ਮੰਗ
ਲੰਮੀ ਦੂਰੀ ਦੀਆਂ ਰੇਲ ਗੱਡੀਆਂ ਮੰਡੀ ਦੇ ਰੇਲਵੇਂ ਸਟੇਸ਼ਨ ਤੇ ਰੋਕੇ ਜਾਣ ਦੀ ਮੰਗ
Publish Date: Fri, 20 Mar 2026 04:02 PM (IST)
Updated Date: Fri, 20 Mar 2026 04:04 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਮੰਡੀ ਲਾਧੂਕਾ : ਨਾਰਦਨ ਰੇਲਵੇਂ ਯਾਤਰੀ ਸੰਮਤੀ ਦੀ ਇਕ ਮੀਟਿੰਗ ਚੇਅਰਮੈਨ ਮਨਜੋਤ ਸਿੰਘ ਖੇੜਾ ਪ੍ਰਿੰਸ ਅਤੇ ਪ੍ਰਧਾਨ ਨਾਨਕ ਚੰਦ ਕੁੱਕੜ ਦੀ ਹਾਜਰੀ ਵਿਚ ਸੰਪੰਨ ਹੋਈ। ਇਸ ਮੀਟਿੰਗ ਵਿਚ ਇਲਾਕੇ ਦੇ ਯਾਤਰੀਆਂ ਨੂੰ ਦਰਪੇਸ਼ ਰੇਲ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਮੰਡੀ ਦੇ ਰੇਲਵੇਂ ਸਟੇਸ਼ਨ ਤੇ ਲੰਮੀ ਦੂਰੀ ਦੀਆਂ ਰੇਲ ਗੱਡੀਆਂ ਰੋਕੇ ਜਾਣ, ਰੇਲਵੇਂ ਸਟੇਸ਼ਨ ਤੇ ਪੀਣ ਵਾਲੇ ਠੰਡੇ ਪਾਣੀ ਦਾ ਪ੍ਰਬੰਧ ਕਰਨ, ਰੇਲਵੇਂ ਸਟੇਸ਼ਨ ਤੇ ਪਿੰਡ ਫਤਿਹਗੜ੍ਹ ਵਾਲੇ ਪਾਸੇ ਪਲੇਟ ਫਾਰਮ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਇਸ ਸਬੰਧ ਵਿਚ ਜਲਦੀ ਇਕ ਵਫਦ ਦੇਸ਼ ਦੇ ਰੇਲ ਮੰਤਰੀ ਅਤੇ ਰੇਲ ਅਧਿਕਾਰੀਆਂ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਨਾਰਦਨ ਰੇਲਵੇਂ ਯਾਤਰੀ ਸੰਮਤੀ ਵਲੋਂ ਜਲਦੀ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਜਾਵੇਗਾ। ਇਸ ਮੋਕੇ ਤੇ ਨਾਰਦਨ ਰੇਲਵੇਂ ਜੋਨਲ ਕੇਂਦਰ ਦੇ ਪ੍ਰਧਾਨ ਅਤੇ ਸੇਵਾਮੁਕਤ ਪੀ ਸੀ ਐੱਸ ਅਧਿਕਾਰੀ ਵਿਨੋਦ ਕੁਮਾਰ, ਦਰਸ਼ਨ ਲਾਲ ਕਮਰਾ, ਭਗਵਾਨ ਦਾਸ ਇਟਕਾਨ, ਡਾ ਰਮੇਸ਼ ਕੰਬੋਜ, ਵਿਨੋਦ ਬਜਾਜ, ਹਰੀਕ੍ਰਿਸ਼ਨ ਕੰਬੋਜ, ਵੈਦ ਪ੍ਰਕਾਸ਼ ਨਰੂਲਾ, ਸੰਦੀਪ ਅਸੀਜਾ ਸੈਂਡੀ, ਤਰਸੇਮ ਲਾਲ ਜੁਲਾਹਾ, ਬਰਿੰਦਰ ਪ੍ਰਧਾਨ, ਸ਼ੁਭਾਸ ਚੰਦਰ, ਕ੍ਰਿਸ਼ਨ ਵਧਾਵਨ, ਰਮਨ ਨਰੂਲਾ, ਅਮਰਜੀਤ ਕਟਵਾਲ, ਅਮਨਦੀਪ ਅਤੇ ਪ੍ਰਤਾਪ ਸਿੰਘ ਫੌਜੀ ਆਦਿ ਹਾਜਰ ਸਨ।