ਕਾਮਰੇਡ ਆਲਾ ਸਿੰਘ ਦੀ ਸਾਲਾਨਾ ਬਰਸੀ ਮਨਾਈ
ਸੀਪੀਆਈ ਵੱਲੋਂ ਲੋਕ ਘੋਲਾਂ ਦੇ ਆਗੂ ਕਾਮਰੇਡ ਆਲਾ ਸਿੰਘ ਦੀ ਸਲਾਨਾ ਬਰਸੀ ਮਨਾਈ ਗਈ
Publish Date: Mon, 06 Apr 2026 04:27 PM (IST)
Updated Date: Mon, 06 Apr 2026 04:31 PM (IST)

ਹੈਪੀ ਕਾਠਪਾਲ/ਬੰਪਲ ਭੱਠੇਜਾ. ਪੰਜਾਬੀ ਜਾਗਰਣ ਜਲਾਲਾਬਾਦ: ਭਾਰਤੀ ਕਮਿਊਨਿਸਟ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਲੋਕ ਘੋਲਾਂ ਦੇ ਸਿਰਕੱਢ ਆਗੂ ਕਾਮਰੇਡ ਆਲਾ ਸਿੰਘ ਦੀ 23ਵੀਂ ਬਰਸੀ ਅਨਾਜ਼ ਮੰਡੀ ਜਲਾਲਾਬਾਦ ਵਿਖੇ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸਮਾਗਮ ਕਰਵਾ ਕੇ ਮਨਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਸੀਪੀਆਈ ਬਲਾਕ ਗੁਰੂਹਰਸਹਾਏ ਦੇ ਸਕੱਤਰ ਕਾਮਰੇਡ ਰਮੇਸ਼ ਪੀਰ ਮੁਹੰਮਦ,ਕੁਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ ਨੇ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਸੈਦੋਕਾ, ਮਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਗੁਰਮੀਤ ਸਿੰਘ ਮੰਨੇਵਾਲਾ, ਜਗਸੀਰ ਸਿੰਘ ਘੋਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਰਮੇਸ਼ ਵਡੇਰਾ, ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ) ਏਟਕ ਦੇ ਸੂਬਾ ਡਿਪਟੀ ਜਨਰਲ ਸੈਕਟਰੀ ਐਡਵੋਕੇਟ ਪਰਮਜੀਤ,ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਸ਼ੁਬੇਗ ਝੰਗੜਭੈਣੀ,ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ, ਬਲਵਿੰਦਰ ਮਹਾਲਮ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ, ਆਲ ਇੰਡੀਆ ਆਸ਼ਾ ਵਰਕਰਜ ਐਂਡ ਫੈਸੀਲੇਟਰ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਦੁਰਗਾਂ ਬਾਈ, ਜਿਲਾ ਪ੍ਰਧਾਨ ਨੀਲਮ ਰਾਣੀ,ਮੁਲਾਜ਼ਮ ਆਗੂ ਭਜਨ ਲਾਲ ਫਾਜ਼ਿਲਕਾ, ਅਤੇ ਗੁਰਦਿਆਲ ਢਾਬਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਗਾਇਕ ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ, ਟੱਪੇ ਤੇ ਬੋਲੀਆਂ ਪੇਸ਼ ਕੀਤੀਆਂ ਗਈਆਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਛਿੰਦਰ ਮਹਾਲਮ ਨੇ ਨਿਭਾਈ।