- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀ ਪੀ ਆਈ ਅਤੇ ਟਰੇਡ ਯੂਨੀਅਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕਿਆ
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਦਿਨੀ ਲਾਤੀਨੀ ਅਮਰੀਕਾ ਦੇ ਵੇਨੇਜੁਏਲਾ ਦੇਸ਼ ਦੇ ਤੇਲ ਦੇ ਭੰਡਾਰਾਂ ਤੇ ਕਬਜ਼ਾ ਕਰਨ ਲਈ ਹਮਲਾ ਕੀਤਾ ਗਿਆ ਸੀ। ਅਮਰੀਕਨ ਸਾਮਰਾਜ ਵੱਲੋਂ ਉਥੇ ਦੇ ਰਾਸ਼ਟਰਪਤੀ ਨਿਕੋਲਸ ਮਾਧੂਰੋ ਤੇ ਉਹਨਾਂ ਦੀ ਪਤਨੀ ਨੂੰ ਅਗ਼ਵਾ ਕਰਕੇ ਉਨਾਂ ਨੂੰ ਅਮਰੀਕਾ ਲਿਜਾਇਆ ਗਿਆ। ਅਮਰੀਕਨ ਸਾਮਰਾਜ ਦੀ ਇਸ ਗੁੰਡਾਗਰਦੀ ਦੇ ਖ਼ਿਲਾਫ਼ ਦੁਨੀਆਂ ਭਰ ਵਿਚ ਵਿਰੋਧ ਕੀਤਾ ਜਾ ਰਿਹਾ ਹੈ। ਅਮਰੀਕਨ ਸਾਮਰਾਜ ਦੀ ਦਾਦਾਗਿਰੀ ਦੇ ਖ਼ਿਲਾਫ਼ ਅੱਜ ਸਥਾਨਕ ਘੰਟਾ ਘਰ ਚੌਕ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਤੇ ਭਾਰਤੀ ਕਮਿਊਨਿਸਟ ਪਾਰਟੀ ਸੀ ਪੀ ਆਈ (ਐਮ) ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਥੇ ਕੀਤੀ ਗਈ ਰੈਲੀ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਤੇ ਸੀਪੀਆਈ(ਐਮ) ਸਕੱਤਰੇਤ ਮੈਂਬਰ ਕਾਮਰੇਡ ਹਰਭਜਨ ਸਿੰਘ ਖੁੰਗਰ, ਜ਼ਿਲ੍ਹਾ ਸਕੱਤਰੇਤ ਮੈਬਰ ਅਤੇ ਜ਼ਿਲ੍ਹਾ ਪ੍ਰਧਾਨ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ, ਸੀਪੀਆਈ (ਐਮ)ਫਾਜ਼ਿਲਕਾ ਦੇ ਸਕੱਤਰ ਕਾਮਰੇਡ ਵਣਜਾਰ ਸਿੰਘ ਅਤੇ ਸੀਪੀਆਈ ਦੇ ਬਲਾਕ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਸ਼ੁਬੇਗ ਝੰਗੜਭੈਣੀ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਸਾਮਰਾਜਵਾਦੀ ਲੋਕ ਵਿਰੋਧੀ ਨੀਤੀਆਂ ਨੂੰ ਪੂਰੇ ਦੁਨੀਆਂ ਵਿੱਚ ਲਾਗੂ ਕਰਨਾ ਚਾਹੁੰਦਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪਣੀ ਪ੍ਰਭੂ ਸੱਤਾ ਭਰਪੂਰ ਵੈਨਜੋਇਲਾ ਦੇਸ਼ ਆਪਣੇ ਢੰਗ ਨਾਲ ਵਧੀਆ ਪ੍ਰਸ਼ਾਸਨ ਚਲਾ ਰਿਹਾ ਹੈ ਅਤੇ ਉਸ ਤੇ ਬਿਨਾਂ ਵਜਹਾ ਤੇਲ ਜਖੀਰਿਆਂ