ਹਰਚਰਨ ਪਾਲੀਵਾਲਾ ਪ੍ਰਧਾਨ ਅਤੇ ਪਰਮਜੀਤ ਸਿੰਘ ਸੋਹਣਾ ਸਾਂਦੜ ਸਕੱਤਰ ਚੁਣੇ
ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਬਲਾਕ ਜਲਾਲਾਬਾਦ ਦੀ ਹੋਈ ਚੋਣ
Publish Date: Tue, 06 Jan 2026 05:07 PM (IST)
Updated Date: Tue, 06 Jan 2026 05:08 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਬਲਾਕ ਜਲਾਲਾਬਾਦ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਸਾਥੀ ਮੰਗਤ ਸੋਹਣਾ ਸਾਂਦੜ, ਹਰਚਰਨ ਪਾਲੀਵਾਲਾ ਅਤੇ ਬਲਵੀਰ ਕਾਠਗੜ੍ਹ ਨੇ ਕੀਤੀ। ਇਸ ਮੌਕੇ ਕਾਨਫਰੰਸ ਨੂੰ ਕਰਵਾਉਣ ਲਈ ਯੂਨੀਅਨ ਦੇ ਸੂਬਾਈ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਕੌਂਸਲ ਮੈਂਬਰ ਸਾਥੀ ਛਿੰਦਰ ਮਹਾਲਮ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਐਡਵੋਕੇਟ ਪਰਮਜੀਤ ਢਾਬਾਂ ਅਤੇ ਛਿੰਦਰ ਮਹਾਲਮ ਨੇ ਕਿਹਾ ਕਿ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਉਸਾਰੀ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ। ਉਹਨਾਂ ਕਿਹਾ ਕਿ ਜਲਾਲਾਬਾਦ ਇਲਾਕੇ ਵਿੱਚ ਵੱਡੇ ਪੱਧਰ ਤੇ ਏਜੰਟਾਂ ਦੀ ਭਰਮਾਰ ਹੈ ਅਤੇ ਉਹਨਾਂ ਦੀ ਮਿਲੀਭੁਗਤ ਕਰਕੇ ਕਿਰਤੀ ਦਫਤਰ ਅਤੇ ਸੇਵਾ ਕੇਂਦਰਾਂ ਵਿੱਚ ਉਸਾਰੀ ਕਿਰਤੀਆਂ ਦੀ ਜਾਣਬੁੱਝ ਕੇ ਖੱਜਲ ਖੁਆਰੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਹੁਣ ਯੂਨੀਅਨ ਕਿਸੇ ਤਰ੍ਹਾਂ ਵੀ ਉਸਾਰੀ ਕਿਰਤੀਆਂ ਦੀ ਲੁੱਟ ਖਸੁੱਟ ਅਤੇ ਖਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਹਾਜ਼ਰ ਉਸਾਰੀ ਕਿਰਤੀ ਡੇਲੀਗੇਟਾ ਵੱਲੋਂ ਸਰਬ ਸੰਮਤੀ ਨਾਲ 41 ਮੈਂਬਰੀ ਬਲਾਕ ਕਮੇਟੀ ਅਤੇ 13 ਮੈਂਬਰੀ ਬਲਾਕ ਸਕੱਤਰੇਤ ਚੁਣੀ ਗਈ। ਚੁਣੀ ਗਈ ਕਮੇਟੀ ਵੱਲੋਂ ਸਾਥੀ ਹਰਚਰਨ ਪਾਲੀਵਾਲਾ ਨੂੰ ਪ੍ਰਧਾਨ, ਕ੍ਰਮਵਾਰ ਜਰਨੈਲ ਢਾਬਾਂ,ਰਾਜ ਚੱਕ ਖੀਵਾ, ਸੋਹਣ ਸਿੰਘ ਬਸਤੀ ਚੱਕ ਸੁੱਕੜ ਸਾਬਕਾ ਸਰਪੰਚ,ਅਸ਼ੋਕ ਪ੍ਰਭਾਤ ਸਿੰਘ ਵਾਲਾ,ਗੁਰਪ੍ਰੀਤ ਚੱਕ ਸੁਖੇਰਾ,ਸਕੱਤਰ ਪਰਮਜੀਤ ਸਿੰਘ ਸੋਹਣਾ ਸਾਂਦੜ ਨੂੰ, ਕ੍ਰਮਵਾਰ ਮੀਤ ਸਕੱਤਰ ਕਰਨੈਲ ਬੱਗੇ ਕੇ,ਮੰਗਲ ਸਿਮਰਿਆਂ ਵਾਲੀ, ਬਲਵਿੰਦਰ ਚੱਕ ਮੌਜਦੀਨ ਵਾਲਾ,ਸੁਰਜੀਤ ਕਾਠਗੜ੍ਹ, ਰਮੇਸ਼ ਹਜ਼ਾਰਾ ਨੂੰ ਪ੍ਰੈਸ ਸਕੱਤਰ ਅਤੇ ਚਿਮਣ ਸੁਖੇਰਾ ਬੋਦਲਾ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਕਾਠਗੜ੍ਹ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਖਜਾਨਚੀ ਸੁਰਿੰਦਰ ਬਾਹਮਣੀ ਵਾਲਾ,ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਸੋਨਾ ਧੁੰਨਕੀਆਂ,ਭੱਠਾ ਮਜ਼ਦੂਰ ਯੂਨੀਅਨ ਏਟਕ ਦੇ ਆਗੂ ਸੰਦੀਪ ਜੋਧਾ ਨੇ ਵੀ ਸੰਬੋਧਨ ਕੀਤਾ। ਚੁਣੀ ਗਈ ਨਵੀਂ ਟੀਮ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਸਾਰੀ ਕਿਰਤੀਆਂ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਅਤੇ ਉਹਨਾਂ ਦੇ ਹੱਕਾਂ ਨੂੰ ਦਿਵਾਉਣ ਲਈ ਆਪਣੀ ਜਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ।