ਕਾਂਗਰਸ ਦੀਆਂ ਨੀਤੀਆਂ ਘਰ-ਘਰ ਪਹੁੰਚਾਵਾਂਗੇ : ਰਾਜ ਬਖਸ਼ ਕੰਬੋਜ
2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਬਣੇਗੀ ਸਰਕਾਰ:- ਰਾਜ ਬਖਸ਼ ਕੰਬੋਜ
Publish Date: Wed, 15 Apr 2026 04:19 PM (IST)
Updated Date: Wed, 15 Apr 2026 04:21 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਬੀਤੀ ਰਾਤ ਵਾਰਡ ਨੰਬਰ ਇੱਕ ਵਿੱਚ ਅਰੋੜਾ ਬਿੱਗ ਸਟੋਰ ਦੇ ਸੰਚਾਲਕ ਜਗਦੀਸ਼ ਚੰਦਰ ਅਰੋੜਾ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਰੱਖੀ ਗਈ,ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਡਿਪਾਰਮੈਟ ਦੇ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਇਲੈਕਸ਼ਨ ਕਮੇਟੀ ਦੇ ਮੈਂਬਰ ਰਾਜ ਬਖਸ਼ ਕੰਬੋਜ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਬਖਸ਼ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਅਸੀਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਵਾਗੇ।ਇਸ ਸਮੇਂ ਉਹਨਾਂ ਦੇ ਨਾਲ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਕੁਮਾਰ (ਬੰਟੀ ਵਾਟਸ) ਸੋਨੂੰ MC, ਚੇਅਰਮੈਨ ਮੰਗਤ ਰਾਮ ਚੁੱਗ, ਚੇਅਰਮੈਨ ਜਗਨਨਾਥ, ਸੀਨੀਅਰ ਕਾਂਗਰਸ ਆਗੂ ਸੁਮਿਤ ਛਾਬੜਾ, ਸੀਨੀਅਰ ਕਾਂਗਰਸੀ ਆਗੂ ਸ਼ਾਮ ਲਾਲ ਡੂਮੜਾ,ਪਵਨੀਤ ਅਰੋੜਾ, ਮਿੰਟੂ ਡੂਮੜਾ, ਲਾਡੀ ਅਰੋੜਾ, ਪੰਜਾਬ ਕਾਂਗਰਸ ਓਬੀਸੀ ਦੇ ਵਾਇਸ ਚੇਅਰਮੈਨ ਗੋਲਡੀ ਸਾਮਾ, ਰਮਨ ਸੈਨ, ਰਾਮਪਾਲ, ਅਸ਼ੋਕ ਕਾਠਪਾਲ, ਰੰਜੂ ਡੂਮੜਾ, ਬੱਬਲੂ ਜੀ, ਬਲਬੀਰ ਸਰਪੰਚ, ਵਿਕਾਸ ਡੂਮੜਾ, ਗੁਰਨਾਥ ਸਿੰਘ ਡੀ ਪੀ, ਪ੍ਰੇਮ ਸੁਖੀਜਾ, ਬਲਕਾਰ ਚੰਦ ਰੀਟਾਇਰ ਥਾਣੇਦਾਰ, ਬਲਦੇਵ ਸਿੰਘ ਰੀਟਾਇਰ ਜੇਈ, ਕੈਲਾਸ਼ ਸਲੋਦੀਆ, ਦਲਜੀਤ ਸਿੰਘ, ਅਰਵਿੰਦ ਸੋਢੀ ਅਤੇ ਹੰਸ ਰਾਜ ਸਾਮਾ ਆਦਿ ਹਾਜ਼ਰ ਸਨ।