ਕਾਮਰੇਡ ਸੁਰਿੰਦਰ ਢੰਡੀਆਂ ਸੀਪੀਆਈ ਜ਼ਿਲ੍ਹਾ ਸਕੱਤਰ ਚੁਣੇ
ਕਾਮਰੇਡ ਸੁਰਿੰਦਰ ਢੰਡੀਆਂ ਸੀਪੀਆਈ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਚੁਣੇ ਗਏ
Publish Date: Mon, 02 Feb 2026 05:23 PM (IST)
Updated Date: Mon, 02 Feb 2026 05:25 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਥਾਨਕ ਸੁਤੰਤਰ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਾਜ਼ਿਲਕਾ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਵਕ ਸੰਬੰਧ ਹੋਇਆ। ਇਸ ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਕਾਮਰੇਡ ਸੁਰਿੰਦਰ ਢੰਡੀਆਂ, ਬੀਬੀ ਜੋਗਿੰਦਰ ਕੌਰ ਅਤੇ ਸ਼ੁਬੇਗ ਝੰਗੜਭੈਣੀ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਇਜਲਾਸ ਨੂੰ ਕਰਵਾਉਣ ਲਈ ਬਤੌਰ ਨਿਗਰਾਨ ਕਾਮਰੇਡ ਅਮਰਜੀਤ ਆਸਲ ਅਤੇ ਕਾਮਰੇਡ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਡੈਲੀਗੇਟ ਸਾਥੀਆਂ ਨੂੰ ਸੰਬੋਧਨ ਕੀਤਾ। ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸੀਨੀਅਰ ਕਾਮਰੇਡ ਵਜ਼ੀਰ ਚੰਦ ਸੱਪਾਂਵਾਲੀ ਵੱਲੋਂ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਇਸ ਉਪਰੰਤ ਰਸਮੀ ਤੌਰ ਤੇ ਡੈਲੀਗੇਟ ਇਜਲਾਸ ਦੀ ਸ਼ੁਰੂਆਤ ਕਰਦਿਆਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਡੈਲੀਗੇਟ ਇਜਲਾਸ ਦਾ ਉਦਘਾਟਨ ਕਰਦਿਆਂ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਜਿਸ ਮੌਜੂਦਾ ਸਮੇਂ ਵਿੱਚ ਭਾਰਤੀ ਕਮਨਿਸਟ ਪਾਰਟੀ ਆਪਣੀਆਂ ਸੂਬਾ ਪੱਧਰ ਤੇ ਜ਼ਿਲ੍ਹੇ ਦੀਆਂ ਕਾਨਫਰੰਸਾਂ ਕਰ ਰਹੀ ਹੈ, ਉਸ ਸਮੇਂ ਦਰਮਿਆਨ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਵੱਡੇ ਪੱਧਰ ਤੇ ਤਬਦੀਲੀਆਂ ਵਾਪਰ ਰਹੀਆਂ ਹਨ। ਖਾਸ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਪਹੁੰਚਾਏ ਜਾ ਰਹੇ ਹਨ ਅਤੇ ਆਮ ਕਿਰਤੀਆਂ ਖ਼ਿਲਾਫ਼ ਸਰਮਾਏਦਾਰ ਵੱਲੋਂ ਤਾਕਤਾਂ ਵੱਲੋਂ ਵੱਡੇ ਪੱਧਰ ਤੇ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾ ਰਹੇ ਹਨ। ਉਨਾਂ ਸਮੂਹ ਪਾਰਟੀ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਸਮੇਂ ਵਿੱਚ ਆਮ ਅਤੇ ਮੱਧ ਵਰਗ ਆਰਥਿਕ ਤੌਰ ਤੇ ਨਪੀੜਿਆ ਜਾ ਰਿਹਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਕਾਮਰੇਡ ਰਿਸ਼ੀਪਾਲ ਖੁੱਬਣ, ਰਮਨ ਧਰਮੂ ਵਾਲਾ ਅਤੇ ਹਰਜੀਤ ਕੌਰ ਢੰਡੀਆਂ ਨੇ ਸੰਬੋਧਨ ਕੀਤਾ।