12 ਗੰਭੀਰ ਬੀਮਾਰੀਆਂ ਤੋ ਬਚਾਉਣ ਲਈ ਬੱਚਿਆਂ ਦਾ ਪੂਰਾ ਟੀਕਾਕਰਨ ਜ਼ਰੂਰੀ
12 ਗੰਭੀਰ ਬੀਮਾਰੀਆਂ ਤੋ ਬਚਾਉਣ ਲਈ ਬੱਚਿਆਂ ਦਾ ਪੂਰਾ ਟੀਕਾਕਰਨ ਜਰੂਰੀ
Publish Date: Fri, 24 Apr 2026 03:34 PM (IST)
Updated Date: Fri, 24 Apr 2026 03:37 PM (IST)

ਰਮਨ ਕੁਮਾਰ .ਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ, ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਨਿਗਰਾਨੀ ਵਿੱਚ, ਅਤੇ ਜ਼ਿਲ੍ਹਾਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਦੇਖਰੇਖ ਵਿੱਚ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਦੇ ਬੱਚੇ ਜੋ ਕਿਸੇ ਕਾਰਣ ਟੀਕਾਰਕਨ ਤੋ ਵਾਂਝੇ ਰਹਿ ਗਏ ਹਨ, ਲਈ ਵਿਸ਼ੇਸ ਹਫਤਾਵਾਰੀ ਟੀਕਾਰਕਨ ਮੁੰਹਿਮ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਮੁੰਹਿਮ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਚਲੇਗੀ। ਇਸ ਟੀਕਾਕਰਨ ਮੁੰਹਿਮ ਦਾ ਮੁੱਖ ਮੰਤਵ 0-5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣਾ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਘੇਰੇ ਨੂੰ ਮਜਬੂਤ ਕਰਨਾ ਹੈ। ਇਸ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ ਅਤੇ ਸਲੱਮ ਏਰੀਏ ਵੱਲ ਵਿਸ਼ੇਸ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਹਨਾਂ ਫੀਲਡ ਸਟਾਫ ਨੂੰ ਹਦਾਇਤਾਂ ਕਰਦੇ ਕਿਹਾ ਕਿ ਟੀਕਾਕਰਨ ਦੀ 100 ਫੀਸਦੀ ਕਵਰੇਜ਼ ਯਕੀਨੀ ਬਣਾਈ ਜਾਵੇ। ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਬੱਚਿਆਂ ਨੂੰ ਪੋਲਿਓ, ਪੀਲੀਆ, ਤਪਦਿਕ, ਕਾਲੀ ਖਾਂਸੀ, ਟੈਟਨਸ, ਨਿਮੋਨੀਆ ਅਤੇ ਦਸਤ, ਖਸਰਾ ਅਤੇ ਰੁਬੇਲਾ ਅਤੇ ਅੰਨੇਪਣ ਸਮੇਤ 12 ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਦਾ ਪੂਰਾ ਟੀਕਾਕਰਨ ਜਰੂਰੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਕਾਕਰਨ ਸੂਚੀ ਵਿੱਚ ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਹਰੇਕ ਜਰੂਰੀ ਟੀਕਾ ਉਪਲੱਬਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਤੋ ਵਾਂਝੇ ਬੱਚੇ ਜਾਂ ਗਰਭਵਤੀ ਔਰਤਾਂ, ਆਪਣੇ ਨਜਦੀਕੀ ਸਿਹਤ ਸੰਸਥਾ ਚ ਜਾ ਕੇ ਮੁਕੰਮਲ ਟੀਕਾਕਰਨ ਜਰੂਰ ਕਰਵਾਉਣ।