ਹੈਰੀਟੇਜ ਫੈਸਟੀਵਲ ਤੋਂ ਬਾਅਦ ਅੱਧੀ ਰਾਤ ਨੂੰ ਚਲਾਈ ਸਫਾਈ ਮੁਹਿੰਮ
ਹੈਰੀਟੇਜ ਫੈਸਟੀਵਲ ਤੋਂ ਬਾਅਦ ਅੱਧੀ ਰਾਤ ਨੂੰ ਚਲਾਈ ਸਫਾਈ ਮੁਹਿੰਮ, ਨੌਜਵਾਨਾਂ ਨੇ ਦਿੱਤੀ ਮਿਸਾਲ
Publish Date: Wed, 15 Apr 2026 03:57 PM (IST)
Updated Date: Wed, 15 Apr 2026 04:00 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਇਤਿਹਾਸਕ ਪ੍ਰਤਾਪ ਬਾਗ ਸੰਜੇ ਗਾਂਧੀ ਮੈਮੋਰੀਅਲ ਪਾਰਕ ਵਿੱਚ ਆਯੋਜਿਤ 18ਵੇਂ ਹੈਰੀਟੇਜ ਫੈਸਟੀਵਲ ਦੀ ਸਮਾਪਤੀ ਤੋਂ ਬਾਅਦ ਨੌਜਵਾਨਾਂ ਵੱਲੋਂ ਸਫਾਈ ਦੀ ਮੁਹਿੰਮ ਚਲਾਈ ਗਈ। ਭਾਵੇਂ ਸਮਾਗਮ ਰਾਤ 12 ਵਜੇ ਖਤਮ ਹੋ ਗਿਆ ਸੀ, ਪਰ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ ਅਤੇ ਹੋਰ ਸੰਬੰਧਿਤ ਸੰਗਠਨਾਂ ਦੇ ਮੈਂਬਰ ਦੇਰ ਰਾਤ ਤੱਕ ਸਰਗਰਮ ਰਹੇ। ਟੀਮ ਨੇ ਸਵੇਰੇ ਕਰੀਬ 2:30 ਵਜੇ ਸਫਾਈ ਮੁਹਿੰਮ ਸ਼ੁਰੂ ਕਰਕੇ 3 ਵਜੇ ਤੱਕ ਪਾਰਕ ਦੇ ਹਰ ਕੋਨੇ ਨੂੰ ਸਾਫ਼-ਸੁਥਰਾ ਕਰ ਦਿੱਤਾ। ਸੰਸਥਾ ਦੇ ਮੈਂਬਰਾਂ ਨੇ ਟਾਰਚਾਂ ਅਤੇ ਪਾਰਕ ਦੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਸਖ਼ਤ ਮਿਹਨਤ ਕਰਦੇ ਹੋਏ ਲਗਭਗ 30 ਪਲਾਸਟਿਕ ਦੇ ਥੈਲੇ ਕੂੜੇ ਦੇ ਇਕੱਠੇ ਕੀਤੇ। ਇਸ ਸਫਾਈ ਮੁਹਿੰਮ ਨੇ ਨਾ ਸਿਰਫ਼ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ, ਸਗੋਂ ਸਮਾਜ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ ਹੈ। ਇਸ ਮੌਕੇ ਡਾ. ਨਵਦੀਪ ਅਸਿਜਾ, ਐਡਵੋਕੇਟ ਉਮੇਸ਼ ਕੁੱਕੜ, ਸੰਦੀਪ ਅਬਰੋਲ, ਜਸਵਿੰਦਰ ਚਾਵਲਾ, ਅਨੰਦ ਜੈਨ, ਰਮਨ ਖੁਰਾਨਾ, ਡਾ. ਪੰਕਜ ਧਮਿਜਾ, ਰਾਜੀਵ ਕੁਮਾਰ, ਰਾਜੀਵ ਚੋਪੜਾ, ਆਰਿਸ਼ ਮੈਦਾਨ, ਅੰਕੁਸ਼ ਗਰੋਵਰ, ਰਾਣਾ ਬਮਰਾਹ, ਸ਼ੁਭਮ ਕੁੱਕੜ, ਅਮਰੀਕ ਸਿੰਘ, ਸ਼ਿਵਾਂਸ਼ ਕਾਮਰਾ, ਅਭਿਸ਼ੇਕ ਬਾਵਾ, ਸਾਵੰਤ ਠਠਈ, ਰਿਧਮ ਕੁੱਕੜ ਨਿਧੀ ਜੈਨ, ਗੌਰਵ ਲੂਣਾ, ਪਾਰਸ ਕਟਾਰੀਆ, ਰਸਮੀਤ ਕੰਬੋਜ, ਨਵਜੋਤ ਸਿੰਘ, ਦੀਪਕ ਕੁਮਾਰ, ਪਰਮਿੰਦਰ ਸਿੰਘ, ਅਮਿਤ ਸਚਦੇਵਾ, ਗੋਵਿੰਦ, ਟਿੰਕੂ, ਨੀਤੀਸ਼ ਗਾਂਧੀ ਆਦੀ ਮੈਂਬਰ ਹਾਜ਼ਰ ਸਨ।