ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ’ਚ ਸਾਲਾਨਾ ਖੇਡਾਂ ਕਰਵਾਈਆਂ
ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਵਿੱਚ ਸਲਾਨਾ ਖੇਡ ਉਤਸਵ ਵਿੱਚ ਬੱਚਿਆਂ ਨੇ ਦਿਖਾਈ ਖੇਡ ਕਲਾ
Publish Date: Sat, 31 Jan 2026 04:22 PM (IST)
Updated Date: Sat, 31 Jan 2026 04:25 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ’ਚ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਮੁੱਖ ਮਹਿਮਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਮੋਠਾਂਵਾਲਾ ਵੱਲੋਂ ਖੇਡ ਉਤਸਵ ਦਾ ਉਦਘਾਟਨ ਕੀਤਾ ਗਿਆ। ਖੇਡ ਮੁਕਾਬਲਿਆਂ ਵਿੱਚ ਰੱਸਾਕਸੀ, 200 ਮੀਟਰ ਦੌੜ, 100 ਮੀਟਰ ਦੌੜ, ਲੰਬੀ ਛਾਲ, ਲੱਤ ਬੰਨ ਕੇ ਦੌੜ, ਰੇਸ ਵਰਗੀਆਂ ਦਿਲਚਸਪ ਖੇਡਾਂ ਸ਼ਾਮਲ ਸਨ। ਇਸ ਮੌਕੇ ਮੋਠਾਂਵਾਲਾ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਸਰੀਰਕ ਤੰਦਰੁਸਤੀ ਵੀ ਬਹੁਤ ਜ਼ਰੂਰੀ ਹੈ। ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਗੁਰੂ ਸਾਹਿਬ ਦੇ ਸਿੱਖਿਆ ਮੰਦਰਾਂ ਵਿੱਚ ਬੱਚਿਆਂ ਨੂੰ ਹਰ ਪੱਖੋਂ ਮਜ਼ਬੂਤ ਬਣਾਇਆ ਜਾਵੇ। ਸਕੂਲ ਪ੍ਰਿੰਸੀਪਲ ਗੁਰਮੀਤ ਸਿੰਘ ਤੇ ਮੁੱਖ ਮਹਿਮਾਨ ਦਰਸ਼ਨ ਸਿੰਘ ਮੋਠਾਂਵਾਲਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ, ਮੈਡਲ ਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਗੁਰਦੇਵ ਸਿੰਘ ਗੁਰਦੇਵ ਸਿੰਘ ਮੋਠਾਂਵਾਲਾ, ਅਧਿਆਪਕ ਦਵਿੰਦਰ ਸਿੰਘ ਸੰਧੂ, ਸਿਮਰਨਜੀਤ ਸਿੰਘ ਕਲਸੀ, ਰਿਤੂ, ਨਰਿੰਦਰ ਕੌਰ ਖੁਰਾਨਾ ਵੀ ਮੌਜੂਦ ਸਨ।