- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਕੀ ਦਾ ਕੰਮ ਕਰਕੇ ਨਵਾਂ ਸਾਲ ਮਨਾਉਣਾ ਸਭ ਤੋਂ ਉੱਤਮ:ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ,
ਤਫਾਜ਼ਿਲਕਾ: ਕੜਾਕੇ ਦੀ ਸਰਦੀ ਵਿੱਚ ਲੋੜਵੰਦਾਂ ਨੂੰ ਠੰਢ ਤੋਂ ਬਚਾਉਣ ਦਾ ਸੰਕਲਪ ਬਹੁਤ ਹੀ ਨੇਕੀ ਦਾ ਕਾਰਜ ਹੈ। ਸਮਾਜ ਦੇ ਸਾਰੇ ਸਮਰੱਥ ਵਿਅਕਤੀਆਂ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਵਿਚਾਰ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਆਯੋਜਿਤ ਰਜ਼ਾਈ ਵੰਡ ਸਮਾਰੋਹ ਦੌਰਾਨ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਸ਼ਹਿਰ ਦੀ 40 ਸਾਲ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਨਵਾਂ ਸਾਲ ਲੋੜਵੰਦਾਂ ਨੂੰ ਰਜ਼ਾਈਆਂ ਵੰਡ ਕੇ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਕੌਂਸਲ ਪ੍ਰਧਾਨ ਸਚਦੇਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਹ ਸੰਖੇਪ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਸੁਸਾਇਟੀ ਦੇ ਸਰਪ੍ਰਸਤ ਅਸ਼ੋਕ ਮੋਂਗਾ, ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਅਰੋੜਾ, ਨਰੇਸ਼ ਜੁਨੇਜਾ, ਚਰਨਜੀਤ ਕੌਰ ਮੈਨੀ, ਨੀਲਮ ਸਚਦੇਵਾ, ਮੋਨਾ ਕਟਾਰੀਆ, ਕ੍ਰਿਸ਼ਨ ਤਨੇਜਾ ਅਤੇ ਰਜ਼ਾਈ ਵੰਡ ਪ੍ਰੋਜੈਕਟ ਇੰਚਾਰਜ ਰਵੀ ਜੁਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਸਬੰਧੀ ਵਸ਼ਸ਼ੀਕਾਂਤ ਅਤੇ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਇਹ ਪੜਾਅ ਰਿਟਾਇਰਡ ਪ੍ਰਿੰਸੀਪਲ ਰਾਜ ਕੁਮਾਰ ਕਟਾਰੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਸੰਤੋਸ਼ ਸਚਦੇਵਾ ਨੇ ਆਪਣੇ ਪੁਰਖਿਆਂ ਦੀ ਯਾਦ ਵਿੱਚ ਸੁਸਾਇਟੀ ਦੇ ਦਫ਼ਤਰ ਸਵਤੰਤਰਤਾ ਸੈਨਾਨੀ ਲਾਲਾ ਸੁਨਾਮ ਰਾਏ ਐਮ.ਏ. ਮੈਮੋਰੀਅਲ ਸੈਂਟਰ ਵਿਖੇ ਸਪਾਂਸਰ ਕੀਤਾ। ਇਨ੍ਹਾਂ ਦੇ ਨਾਲ ਹੀ ਹੰਸ ਰਾਜ ਸ਼ਰਮਾ ਸੇਵਾਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ, ਸਮਾਜ ਸੇਵੀ ਰਵੀ ਭੂਸ਼ਣ ਡੋਡਾ, ਬ੍ਰਹਮ ਪ੍ਰਕਾਸ਼ ਅੰਗੀ ਅਤੇ ਪੁਸ਼ਪਾ ਦੇਵੀ ਨੇ ਆਪਣੇ ਵਾਸ਼ਿੰਗਟਨ ਡੀ.ਸੀ. (ਅਮਰੀਕਾ) ਨਿਵਾਸੀ ਦੋਹਤੇ ਐਲੇਕਸ ਪ੍ਰੀਤ ਸਿੰਘ ਅਤੇ ਦੋਹਤੀ ਐਸ਼ਲੀ ਸਿੰਘ ਦੇ ਉੱਚ ਸਿੱਖਿਆ ਵਿੱਚ ਦਾਖਲੇ ਦੀ ਖੁਸ਼ੀ ਵਿੱਚ ਰਜ਼ਾਈ ਵੰਡ ਪ੍ਰੋਜੈਕਟ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਧੁੰਦ ਅਤੇ ਠੰਢ ਵਿੱਚ ਕਿਸੇ ਵੀ ਲੋੜਵੰਦ ਨੂੰ ਰਜ਼ਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਅੱਜ ਦੇ ਪ੍ਰੋਗਰਾਮ ਵਿੱਚ ਕਾਰੋਬਾਰੀ ਆਸ਼ੀਸ਼ ਧੀਂਗੜਾ, ਅਨਮੋਲ ਕਾਵਤੜਾ, ਗੁਰੂ ਹਰਕ੍ਰਿਸ਼ਨ ਆਈ.ਟੀ.ਆਈ. ਫਾਜ਼ਿਲਕਾ ਦੇ ਸੰਚਾਲਕ ਇੰਜੀ. ਰਾਕੇਸ਼ ਭੂਸਰੀ, ਸੰਦੀਪ ਅਨੇਜਾ, ਨੰਦ ਲਾਲ ਗੁਪਤਾ, ਡਾ. ਆਸ਼ਾ ਗੁੰਬਰ, ਬਿਮਲਾ ਧਵਨ, ਰਮੇਸ਼ ਚੁਚਰਾ, ਸੁਰੇਸ਼ ਗਰਗ, ਸੁਨੀਲ ਰਾਣਾ, ਨਰਿੰਦਰ ਅਗਰਵਾਲ, ਮਹਿੰਦਰ ਤ੍ਰਿਪਾਠੀ, ਸ਼ਸ਼ੀ ਚੁਚਰਾ, ਦੀਪਕ ਸ਼ਰਮਾ, ਅਵਨੀਸ਼ ਸਚਦੇਵਾ, ਜਗਦੀਸ਼ ਸਿਰੋਵਾ ਅਤੇ ਹੋਰ ਵੀ ਹਾਜ਼ਰ ਸਨ। ਅੱਜ ਦੇ ਰਜ਼ਾਈ ਵੰਡ ਪ੍ਰੋਗਰਾਮ ਦੇ ਨਾਲ ਹੁਣ ਤੱਕ ਸੁਸਾਇਟੀ ਵੱਲੋਂ 6 ਪੜਾਵਾਂ ਵਿੱਚ 270 ਰਜ਼ਾਈਆਂ ਵੰਡੀਆਂ ਜਾ ਚੁੱਕੀਆਂ ਹਨ। ਵਿੱਤ ਸਕੱਤਰ ਨਰੇਸ਼ ਮਿੱਤਲ ਨੇ ਕਿਹਾ ਕਿ ਜਲਦੀ ਹੀ ਹੋਰ ਰਜ਼ਾਈਆਂ ਵੀ ਵੰਡੀਆਂ ਜਾਣਗੀਆਂ।ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਸਚਦੇਵਾ ਅਤੇ ਸਮੂਹ ਸਪਾਂਸਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।