ਪਸ਼ੂ ਤਸਕਰੀ ਦੇ ਦੋਸ਼ ਹੇਠ ਪਰਚਾ ਦਰਜ
ਪਸ਼ੂਆਂ ਦੀ ਤਸਕਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ
Publish Date: Mon, 12 Jan 2026 05:34 PM (IST)
Updated Date: Mon, 12 Jan 2026 05:36 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਖੂਈਖੇੜਾ ਪੁਲਿਸ ਨੇ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੋਲਦਾਰ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਕਜ ਸੁਆਮੀ ਪੁੱਤਰ ਓਮ ਪ੍ਰਕਾਸ਼ ਵਾਸੀ ਝੁਮਿਆਂਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 09/10-01-2026 ਦੀ ਦਰਮਿਆਨੀ ਰਾਤ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਸੂਚਨਾਂ ਮਿਲੀ ਕਿ ਕੁੱਝ ਅਣਪਛਾਤੇ ਵਿਅਕਤੀ ਪਿਕਅਪ ਗੱਡੀ ਪੀਬੀ-08-ਬੀਟੀ-9988 ਤੇ ਬੇਸਹਾਰਾ ਗਊਆਂ ਨੂੰ ਕੱਟਣ ਵੱਢਣ ਦੇ ਮਕਸਦ ਨਾਮ ਲਿਜਾ ਰਹੇ ਹਨ। ਜਿਸਤੇ ਉਸਨੇ ਅਤੇ ਉਸਦੇ ਸਾਥੀਆਂ ਨੇ ਪਿੱਕਅੱਪ ਦਾ ਪਿੱਛਾ ਕਰ ਕੇ ਅਣਪਛਾਤੇ ਵਿਆਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਝੁਮਿਆਂਵਾਲੀ ਨੇੜੇ ਉਹ ਅਣਪਛਾਤੇ ਵਿਅਕਤੀ ਬੇਸਹਾਰਾ ਗਊਆਂ ਨਾਲ ਭਰੀ ਹੋਈ ਪਿੰਕਅੱਪ ਗੱਡੀ ਪੀਬੀ-08-ਬੀਟੀ-9988 ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਜਿੰਨ੍ਹਾਂ ਤੇ ਧਾਰਾ 299, 281, ਬੀਐਨਐਸ, 3, 4, 4-ਏ ਦਿ ਪੰਜਾਬ ਪਰੋਹੀਬੀਸ਼ਨ ਆਫ ਕਾਓ ਸਲਾਟਰ ਐਕਟ 1955, 12 ਦੀ ਪਰੋਹੀਬੀਸ਼ਨ ਆਫ ਕਰੂਅਲੀ ਐਨੀਮਲਜ਼ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।