ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ ਤੇ ਪਰਚਾ ਦਰਜ
Publish Date: Wed, 14 Jan 2026 04:29 PM (IST)
Updated Date: Wed, 14 Jan 2026 04:30 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਸਿਟੀ ਪੁਲਿਸ ਨੇ ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਭਗਵਾਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਓਮ ਪ੍ਰਕਾਸ਼ ਪੁੱਤਰ ਵਲੈਤੀ ਰਾਮ ਵਾਸੀ ਗਾਂਧੀ ਨਗਰ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 24-12-2025 ਨੂੰ ਉਸ ਦਾ ਭਰਾ ਰਕੇਸ਼ ਕੁਮਾਰ ਉਰਫ ਬਹਾਦਰ ਪੁੱਤਰ ਵਲੈਤੀ ਰਾਮ ਵਾਸੀ ਗਾਂਧੀ ਨਗਰ ਫ਼ਾਜ਼ਿਲਕਾ ਜਮੀਨ ਦੇ ਤੀਜੇ ਹਿੱਸੇ ਦੀ ਰੰਜਿਸ਼ ਰੱਖ ਕੇ ਫੋਨ ’ਤੇ ਬੋਲ ਬੁਲਾਰਾ ਹੋਣ ਤੋਂ ਬਾਅਦ ਜਦੋਂ ਉਹ ਆਪਣੀ ਕਾਰ ਠੀਕ ਕਰਵਾਉਣ ਅਬੋਹਰੀ ਚੁੰਗੀ ਨੇੜੇ ਮੌਜੂਦ ਸੀ ਤਾਂ ਉੱਥੇ ਉਸ ਦਾ ਭਰਾ ਰਕੇਸ਼ ਕੁਮਾਰ ਉਰਫ ਬਹਾਦਰ ਪੁੱਤਰ ਵਲੈਤੀ ਰਾਮ, ਪ੍ਰਗਟ ਉਰਫ ਚੰਦਨ, ਅਭੀ ਉਰਫ ਅਭੀਨਵ ਪੁੱਤਰ ਰਾਕੇਸ਼ ਕੁਮਾਰ ਉਰਫ ਬਹਾਦਰ, ਗੋਰਾ ਅਨੇਜਾ ਵਾਸੀ ਗਾਂਧੀ ਨਗਰ ਫ਼ਾਜ਼ਿਲਕਾ ਅਤੇ 5/6 ਅਣਪਛਾਤੇ ਵਿਅਕਤੀਆਂ ਨੇ ਆ ਕੇ ਦਸਤੀ ਕਾਪੇ ਨਾਲ ਉਸ ਦੀ ਕੁੱਟਮਾਰ ਕੀਤੀ। ਜਿਨ੍ਹਾਂ ਖ਼ਿਲਾਫ਼ ਧਾਰਾ 117(2), 115(2), 3(5) ਬੀਐੱਨਐੱਸ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।