ਸੱਟਾਂ ਮਾਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
ਸੱਟਾਂ ਮਾਰਨ ਵਾਲੇ 5 ਵਿਅਕਤੀਆਂ ਤੇ ਪਰਚਾ ਦਰਜ
Publish Date: Sat, 14 Mar 2026 05:27 PM (IST)
Updated Date: Sat, 14 Mar 2026 05:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਖੂਈਖੇੜਾ ਪੁਲਿਸ ਨੇ ਸੱਟਾਂ ਮਾਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਪਨ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਪੁੱਤਰ ਪਰਮਾ ਸਿੰਘ ਵਾਸੀ ਪਿੰਡ ਪੱਤਰੇਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਪੱਤਰੇਵਾਲਾ ਵਿੱਚ ਸੁਰਿੰਦਰਜੀਤ ਸਿੰਘ ਦੇ ਬਾਗ ਵਿੱਚ ਨੌਕਰੀ ਕਰਦਾ ਹੈ। ਇਹ ਬਾਗ ਠੇਕੇਦਾਰ ਪ੍ਰੇਮ ਕੁਮਾਰ ਵਾਸੀ ਨਿਹਾਲਖੇੜਾ ਨੇ ਠੇਕੇ ’ਤੇ ਲਿਆ ਹੋਇਆ ਹੈ। ਜਦੋਂ ਉਸ ਨੇ ਠੇਕੇਦਾਰ ਨੂੰ ਪਹਿਲਾਂ ਮਾਲਕ ਨਾਲ ਲੈਣ-ਦੇਣ ਨਿਬੇੜਨ ਲਈ ਕਿਹਾ ਤਾਂ ਪ੍ਰੇਮ ਕੁਮਾਰ ਪੁੱਤਰ ਸ਼ੇਰਾ ਰਾਮ, ਅਮਨ ਕੁਮਾਰ ਪੁੱਤਰ ਸ਼ੇਰਾ ਰਾਮ, ਸੁਨੀਲ ਕੁਮਾਰ ਪੁੱਤਰ ਪ੍ਰੇਮ ਕੁਮਾਰ, ਮੈਨਪਾਲ ਪੁੱਤਰ ਸ਼੍ਰੀਰਾਮ ਵਾਸੀਆਨ ਪਿੰਡ ਨਿਹਾਲਖੇੜਾ ਅਤੇ ਦਲੀਪ ਕੁਮਾਰ ਨੇ ਖੇਤ ਵਿੱਚ ਜਾ ਕੇ ਪਿਸਤੌਲ ਅਤੇ ਬੇਸਬਾਲ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਸੱਟਾਂ ਮਾਰੀਆਂ। ਜਿਨ੍ਹਾਂ ’ਤੇ ਧਾਰਾ 115(2), 190, 191(1) ਬੀਐੱਨਐੱਸ ਅਤੇ 25/27/54/59 ਆਰਮਸ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।