ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
ਕੁੱਟਮਾਰ ਕਰਨ ਵਾਲਿਆਂ 5 ਵਿਅਕਤੀਆਂ ਤੇ ਪਰਚਾ ਦਰਜ
Publish Date: Sat, 25 Apr 2026 04:18 PM (IST)
Updated Date: Sat, 25 Apr 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ 5 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ.ਸੀ. ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੌਰਵ ਗੁੰਬਰ ਪੁੱਤਰ ਸੰਦੀਪ ਕੁਮਾਰ ਵਾਸੀ ਇੰਦਰ ਨਗਰੀ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਦੁਕਾਨ ਚੱਕਤੀ ਸਵੀਟ ਹਾਊਸ ਤੇ ਮੌਜੂਦ ਸੀ ਤਾਂ ਪ੍ਰਦੀਪ ਕੁਮਾਰ ਵਾਸੀ ਮਦਨ ਲਾਲ, ਰਾਜਨ ਗੁੰਬਰ ਪੁੱਤਰ ਪ੍ਰਦੀਪ ਕੁਮਾਰ, ਸਾਜਨ ਗੁੰਬਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਇੰਦਰ ਨਗਰੀ ਜਲਾਲਾਬਾਦ ਅਤੇ 2/3 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਹ ਉਸ ਦੀ ਸੋਨੇ ਦੀ ਚੈਨ, ਚਾਂਦੀ ਦਾ ਬ੍ਰੈਸਲੇਟ ਅਤੇ 20/25 ਹਜ਼ਾਰ ਰੁਪਏ ਲੈ ਗਏ। ਰੰਜਿਸ਼ ਦਾ ਕਾਰਨ ਭਾਂਡਿਆਂ ਦੀ ਸੇਲ ਪਰਚੇਜ਼ ਦਾ ਕੰਮ ਇਕੱਠਾ ਹੋਣਾ ਦੱਸਿਆ ਗਿਆ ਹੈ। ਜਿਨ੍ਹਾਂ ’ਤੇ ਪੁਲਿਸ ਵੱਲੋਂ ਧਾਰਾ 118(1), 115(2), 191(3), 190, 303(2), 351(3) ਬੀ.ਐੱਨ.ਐੱਸ. ਅਧੀਨ ਪਰਚਾ ਦਰਜ ਕੀਤਾ ਗਿਆ ਹੈ।