ਸਰਕਾਰੀ ਖਾਲਾ ਤੋੜਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
ਸਰਕਾਰੀ ਖਾਲਾ ਤੋੜਨ ਵਾਲੇ 3 ਵਿਅਕਤੀਆਂ ਤੇ ਪਰਚਾ ਦਰਜ
Publish Date: Wed, 14 Jan 2026 04:34 PM (IST)
Updated Date: Wed, 14 Jan 2026 04:36 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਅਰਨੀਵਾਲਾ ਪੁਲਿਸ ਨੇ ਸਰਕਾਰੀ ਖਾਲਾ ਤੋੜਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਪ ਮੰਡਲ ਅਫਸਰ ਅਰਨੀਵਾਲਾ ਨਹਿਰ ਉਪ ਮੰਡਲ ਝੀਡਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਰਨੀਵਾਲਾ ਰਾਜਬਾਹਾ ਦੀ ਮੋਘਾ ਬੁਰਜੀ ਨੂੰ 109787-ਆਰ ਬਣੇ ਖਾਲ ਨੂੰ ਮਿੱਟੀ ਪਾ ਕੇ ਪੂਰਨ ਸਬੰਧੀ ਜਿਸ ਬਾਰੇ ਹਲਕਾ ਪਟਵਾਰੀ ਨੂੰ ਨਾਲ ਲੈ ਕੇ ਮੋਕਾ ਚੈੱਕ ਕੀਤਾ ਗਿਆ ਤਾਂ ਮੌਕੇ ’ਤੇ 20-25 ਫੁੱਟ ਖਾਲ ਨੂੰ ਮਿੱਟੀ ਖਾ ਕੇ ਬੰਦ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਇਕਬਾਲ ਸਿੰਘ ਪੁੱਤਰ ਰਛਪਾਲ ਸਿੰਘ, ਰਾਜਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਅਤੇ ਤਜਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਡੱਬਵਾਲਾ ਕਲਾਂ ਤੇ ਧਾਰਾ 326(ਏ), 326(ਸੀ) ਬੀਐੱਨਐੱਸ ਅਧੀਨ ਪਰਚਾ ਦਰਜ ਕੀਤਾ ਗਿਆ ਹੈ।