ਬੰਟੀ ਵਾਟਸ ਮੁੜ ਬਲਾਕ ਪ੍ਰਧਾਨ ਨਿਯੁਕਤ
ਵਰਕਰਾਂ ਦੇ ਭਰੋਸੇ ‘ਤੇ ਖਰੇ ਬੰਟੀ ਵਾਟਸ, ਮੁੜ ਬਲਾਕ ਪ੍ਰਧਾਨ ਨਿਯੁਕਤ
Publish Date: Wed, 08 Apr 2026 06:39 PM (IST)
Updated Date: Wed, 08 Apr 2026 06:41 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਕਾਂਗਰਸ ਹਾਈਕਮਾਨ ਨੇ ਰਾਕੇਸ਼ ਕੁਮਾਰ ਬੰਟੀ ਵਾਟਸ ’ਤੇ ਮੁੜ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਮੁੜ ਬਲਾਕ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਹੈ। ਬੰਟੀ ਵਾਟਸ ਪਹਿਲਾਂ ਤੋਂ ਹੀ ਇਸ ਅਹੁਦੇ ‘ਤੇ ਕਾਇਮ ਰਹਿੰਦੇ ਹੋਏ ਲਗਾਤਾਰ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਰਹੇ ਹਨ। ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵਰਕਰਾਂ ਨੂੰ ਇਕੱਠਾ ਰੱਖਣ, ਬੂਥ ਪੱਧਰ ਤੱਕ ਸੰਗਠਨ ਨੂੰ ਸਰਗਰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਇਲਾਕੇ ਵਿੱਚ ਉਨ੍ਹਾਂ ਦੀ ਮੈਦਾਨੀ ਹਾਜ਼ਰੀ ਅਤੇ ਵਰਕਰਾਂ ਨਾਲ ਨਜ਼ਦੀਕੀ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ। ਬੰਟੀ ਵਾਟਸ ਨੇ ਕਿਹਾ ਕਿ ਮੈਂ ਪਾਰਟੀ ਹਾਈਕਮਾਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੁਬਾਰਾ ਮੇਰੇ ‘ਤੇ ਭਰੋਸਾ ਜਤਾਇਆ। ਮੈਂ ਹਰ ਵਰਕਰ ਦੇ ਸਹਿਯੋਗ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਦੇ ਹੋਏ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਾਂਗਾ।