7 ਤੋਂ ਭਾਜਪਾ ਸ਼ੁਰੂ ਕਰੇਗੀ ‘ਸ਼੍ਰੀ ਰਾਮ ਜੀ ਯੋਜਨਾ’ ਮੁਹਿੰਮ : ਵਧਵਾ
7 ਜਨਵਰੀ ਤੋਂ ਭਾਜਪਾ ਸ਼ੁਰੂ ਕਰੇਗੀ ‘ਸ੍ਰੀ ਰਾਮ ਜੀ ਯੋਜਨਾ’ ਮੁਹਿੰਮ :ਦਰਸ਼ਨ ਲਾਲ ਵਧਵਾ।
Publish Date: Sun, 04 Jan 2026 05:08 PM (IST)
Updated Date: Sun, 04 Jan 2026 05:11 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ : ਭਾਰਤੀ ਜਨਤਾ ਪਾਰਟੀ ਵੱਲੋਂ 7 ਜਨਵਰੀ ਤੋਂ ‘ਸ੍ਰੀ ਰਾਮ ਜੀ ਯੋਜਨਾ’ ਨੂੰ ਲੈ ਕੇ ਸੂਬਾ ਪੱਧਰ ’ਤੇ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਫਾਜ਼ਿਲਕਾ ਤੋਂ ਕੀਤੀ ਜਾਵੇਗੀ। ਇਹ ਮੁਹਿੰਮ ਜਨਤਾ ਤੱਕ ਯੋਜਨਾ ਦੀ ਸਹੀ ਜਾਣਕਾਰੀ ਪਹੁੰਚਾਉਣ, ਭਰਮ ਦੂਰ ਕਰਨ ਅਤੇ ਅਸਲ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਚਲਾਈ ਜਾਵੇਗੀ। ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਦਰਸ਼ਨ ਲਾਲ ਵਧਵਾ ਨੇ ਦੱਸਿਆ ਕਿ ਪਾਰਟੀ ਇਸ ਯੋਜਨਾ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਯੋਜਨਾ ਕੇਵਲ ਇੱਕ ਸਰਕਾਰੀ ਪਹਿਲ ਨਹੀਂ, ਸਗੋਂ ਗਰੀਬ, ਮਜ਼ਦੂਰ ਅਤੇ ਵਾਂਝੇ ਪਰਿਵਾਰਾਂ ਦੇ ਉਥਾਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਹੈ। ਭਾਜਪਾ 7 ਜਨਵਰੀ ਤੋਂ ਸੂਬੇ ਦੇ ਹਰ ਪਿੰਡ, ਸ਼ਹਿਰ, ਬੂਥ ਅਤੇ ਗਲੀ-ਮੁਹੱਲੇ ਤੱਕ ਜਾ ਕੇ ਲੋਕਾਂ ਨੂੰ ਦੱਸੇਗੀ ਕਿ ਇਹ ਯੋਜਨਾ ਉਨ੍ਹਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਬਦਲਾਅ ਲਿਆ ਸਕਦੀ ਹੈ। ਦਰਸ਼ਨ ਲਾਲ ਵਧਵਾ ਨੇ ਅੱਗੇ ਕਿਹਾ ਕਿ ਅੱਜ ਵਿਰੋਧੀ ਧਿਰ ਯੋਜਨਾਵਾਂ ਬਾਰੇ ਝੂਠ ਫੈਲਾ ਕੇ ਜਨਤਾ ਨੂੰ ਗੁਮਰਾਹ ਕਰ ਰਹੀ ਹੈ, ਪਰ ਭਾਜਪਾ ਸੱਚਾਈ ਲੈ ਕੇ ਜਨਤਾ ਦੇ ਵਿਚਕਾਰ ਜਾਵੇਗੀ। ਸਾਡਾ ਸੰਕਲਪ ਹੈ ਕਿ ਸਰਕਾਰ ਦੀ ਹਰ ਭਲਾਈ ਸਕੀਮ ਦਾ ਲਾਭ ਬਿਨਾਂ ਕਿਸੇ ਭੇਦਭਾਵ ਦੇ ਸਹੀ ਵਿਅਕਤੀ ਤੱਕ ਪਹੁੰਚੇ। ਇਸ ਯੋਜਨਾ ਵਿੱਚ 100 ਦਿਨਾਂ ਦੇ ਰੁਜ਼ਗਾਰ ਨੂੰ ਵਧਾ ਕੇ 125 ਦਿਨ ਕੀਤਾ ਗਿਆ ਹੈ। ਵਿਰੋਧੀ ਧਿਰ ਵੱਲੋਂ ਜਨਤਾ ਵਿੱਚ ਫੈਲਾਏ ਜਾ ਰਹੇ ਝੂਠ ਦੇ ਭਰਮ ਨੂੰ ਤੋੜਨ ਲਈ ਭਾਜਪਾ ਇਹ ਮੁਹਿੰਮ ਚਲਾਉਣ ਜਾ ਰਹੀ ਹੈ। ਕੇਂਦਰ ਸਰਕਾਰ ਦੀ ਇਹ ਯੋਜਨਾ ਗਰੀਬ ਵਰਗ ਦੇ ਉਥਾਨ ਵਿੱਚ ਕਾਰਗਰ ਸਿੱਧ ਹੋਵੇਗੀ।