ਲਾਲਜੀਤ ਭੁੱਲਰ ਮਾਮਲੇ ਨੂੰ ਲੈ ਕੇ ਸੜਕਾਂ 'ਤੇ ਉਤਰੀ ਭਾਜਪਾ
ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੀ ਭਾਜਪਾ
Publish Date: Mon, 23 Mar 2026 04:53 PM (IST)
Updated Date: Mon, 23 Mar 2026 04:55 PM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਅੰਮ੍ਰਿਤਸਰ ਵਿੱਚ ਵੇਅਰਹਾਊਸ ਦੇ ਐਮਡੀ ਦੀ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ ਵਿਰੋਧ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸੇ ਕੜੀ ਤਹਿਤ ਸੋਮਵਾਰ ਨੂੰ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਫਾਜ਼ਿਲਕਾ ਦੇ ਘੰਟਾਘਰ ਚੌਕ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਸਾੜ ਕੇ ਆਪਣਾ ਰੋਸ ਪ੍ਰਗਟਾਇਆ ਗਿਆ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਸੰਬੰਧਿਤ ਮਾਮਲੇ ਵਿੱਚ ਭੁੱਲਰ ਦੀ ਭੂਮਿਕਾ ਹੈ। ਇਸ ਮੌਕੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ, ਪਰ ਮੌਜੂਦਾ ਹਾਲਾਤ ਵਿੱਚ ਕੋਈ ਵੀ ਅਧਿਕਾਰੀ ਲੰਬੇ ਸਮੇਂ ਤੱਕ ਆਪਣੇ ਅਹੁਦੇ ਤੇ ਕਾਇਮ ਨਹੀਂ ਰਹਿ ਰਿਹਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਪ੍ਰਣਾਲੀ ਅਸਥਿਰ ਹੋ ਚੁੱਕੀ ਹੈ। ਜਿਆਣੀ ਨੇ ਕਿਹਾ ਕਿ ਮ੍ਰਿਤਕ ਵੱਲੋਂ ਦਿੱਤੇ ਗਏ ਬਿਆਨ ਭੁੱਲਰ ਵੱਲੋਂ ਕੀਤੇ ਗਏ ਦੁਰਵਿਵਹਾਰ ਨੂੰ ਦਰਸਾਉਂਦੇ ਹਨ ਅਤੇ ਇਸ ਮਾਮਲੇ ਵਿੱਚ ਹੋਰ ਜਾਂਚ ਦੀ ਲੋੜ ਨਹੀਂ। ਇਸ ਮੌਕੇ ਰਮੇਸ਼ ਕਟਾਰੀਆ, ਅਸ਼ਵਨੀ ਫੂਟੇਲਾ, ਸੁਬੋਧ ਵਰਮਾ, ਪਰਮਜੀਤ ਸਿੰਘ ਸ਼ੇਰਾ, ਦਲੀਪ ਸਿੰਘ, ਰਜਿੰਦਰ ਸਿੰਘ ਜਮਾਲ, ਕ੍ਰਿਸ਼ਨਾ ਹੀਰਾ ਵਾਲੀ, ਅਸ਼ੋਕ ਜੈਰਥ, ਤਜਿੰਦਰ ਨਾਮਧਾਰੀ, ਵਿਨੋਦ ਜਾਂਗੀੜ, ਪ੍ਰਦੀਪ, ਹੈਪੀ ਮੌਜਮ, ਅਸ਼ੋਕ ਮੋਂਗਾ, ਨਰਿੰਦਰ ਪਰਨਾਮੀ, ਬੰਟੂ ਸਚਦੇਵਾ, ਲੱਡੂ ਗਗਨੇਜਾ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।