ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ
Publish Date: Wed, 15 Apr 2026 04:12 PM (IST)
Updated Date: Wed, 15 Apr 2026 04:15 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਐੱਸਸੀ/ਐੱਸਟੀ/ਓਬੀਸੀ ਮਹਾਂ ਸੰਘਰਸ਼ ਕਮੇਟੀ ਤੇ ਡਾ. ਭੀਮ ਰਾਓ ਅੰਬੇਦਕਾਰ ਵੈੱਲਫੇਅਰ ਸੁਸਾਇਟੀ ਜਲਾਲਾਬਾਦ ਵੱਲੋਂ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135 ਵਾਂ ਜਨਮ ਦਿਨ ਪ੍ਰਧਾਨ ਰੋਹਿਤ ਗੁਡਾਲੀਆਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੋਕੇ ਤੇ ਬਾਬਾ ਸਾਹਿਬ ਜੀ ਦੀ ਤਸਵੀਰ ਨੂੰ ਫੁੱਲ ਪਾਏ ਗਏ ਅਤੇ ਜੈ ਭੀਮ-ਜੈ ਭਾਰਤ ਦੇ ਨਾਅਰੇ ਲਗਾਏ ਗਏ। ਇਸ ਸਬੰਧੀ ਆਯੋਜਿਤ ਸਮਾਗਮ ਵਿੱਚ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਆੜਤੀ ਯੂਨੀਅਨ ਜਲਾਲਾਬਾਦ ਦੇ ਪ੍ਰਧਾਨ ਮਨਜੀਤ ਸਿੰਘ ਜੱਜ ਦਰਗਨ, ਓਬੀਸੀ ਬੋਰਡ ਪੰਜਾਬ ਦੇ ਚੇਅਰਮੈਨ ਸੁਖਵਿੰਦਰ ਸਿੰਘ, ਭਾਜਪਾ ਨੇਤਾ ਪੂਰਨ ਚੰਦ ਮੁਜੈਦੀਆ, ਐਕਸੀਅਨ ਫੁੰਮਣ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਰਾਜ ਸਿੰਘ ਡਿੱਬੀਪੁਰਾ, ਡਾ.ਜੇ.ਪੀ. ਸਿੰਘ, ਡਾ.ਜੰਗੀਰ ਸਿੰਘ ਕੱਟੀਆਵਾਲਾ ਸਮੇਤ ਹੋਰ ਕਈ ਮਹਾਨ ਸਖਸੀਅਤਾਂ ਵਿਸ਼ੇਸ਼ ਤੌਰ ਤੇ ਪੁੱਜੀਆਂ। ਇਸ ਮੌਕੇ ਹੋਰਾਂ ਤੋਂ ਇਲਾਵਾ ਸੈਕਟਰੀ ਮਾ.ਜੋਗਿੰਦਰ ਪਾਲ ਸਿੰਘ, ਡਾ. ਕੌਰ ਸਿੰਘ, ਬਲਦੇਵ ਸਿੰਘ, ਗੁਰਮੇਜ ਲਾਲ ਸਰਪੰਚ, ਲਖਵੀਰ ਸਿੰਘ ਲੱਧੜ, ਮਾ. ਗੁਰਮੀਤ ਸਿੰਘ ਢਾਬਾਂ, ਦੇਸ ਰਾਜ ਗੁਡਾਲੀਆਂ, ਵੀਰ ਸਿੰਘ, ਦੁਲੀ ਚੰਦ, ਐਡਵੋਕੇਟ ਪਰਮਜੀਤ ਢਾਬਾਂ, ਗੁਰਦੇਵ ਸਿੰਘ, ਡਾ.ਪ੍ਰਕਾਸ਼ ਦੋਸ਼ੀ, ਗਿਆਨ ਚੰਦ, ਡਾ.ਜਗਸੀਰ ਸਿੰਘ ਸੈਦੋਕੇ, ਰੰਜੀਵ ਤਮੋਲੀਆਂ, ਓਮ ਪ੍ਰਕਾਸ਼, ਸੂਰਜ, ਡਾ.ਰਮੇਸ਼ ਲਾਡੀ, ਐਡਵੋਕੇਟ ਸੁਖਪਾਲ ਸਿੰਘ ਧਾਲੀਵਾਲ, ਜਗਨੰਦਨ ਸਿੰਘ, ਦੀਪਕ ਕੁਮਾਰ, ਸਤਨਾਮ ਸਿੰਘ ਫਲੀਆਵਾਲਾ, ਹਰਪ੍ਰੀਤ ਸਿੰਘ ਮਹਿਮੀ, ਚੰਨ ਸਿੰਘ, ਬਾਬਾ ਕੁਲਵੰਤ ਸਿੰਘ,ਸਰਪੰਚ ਮੰਨੂ ਸਰਪੰਚ ਕੱਟੀਆਵਾਲਾ ਸਮੇਤ ਵੱਡੀ ਗਿਣਤੀ ਵਿੱਚ ਪੱਤਵੰਤੇ ਮੌਜੂਦ ਸਨ।