ਕ੍ਰਿਸ਼ਨਾ ਮੰਦਰ ’ਚ ਭੰਡਾਰੇ ਦੀ ਸ਼ੁਰੂਆਤ
ਨਵਰਾਤਰਿਆਂ ਦੇ ਮੌਕੇ ਕ੍ਰਿਸ਼ਨਾ ਮੰਦਰ ਵਿੱਚ ਭੰਡਾਰੇ ਦੀ ਸ਼ੁਰਵਾਤ ਹੋਈ
Publish Date: Fri, 20 Mar 2026 05:32 PM (IST)
Updated Date: Fri, 20 Mar 2026 05:34 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਸਥਾਨਕ ਕ੍ਰਿਸ਼ਨਾ ਮੰਦਰ ’ਚ ਭੰਡਾਰੇ ਦਾ ਸ਼ੁਭਾਰੰਭ ਕੀਤਾ ਗਿਆ। ਸਮਾਜ ਸੇਵੀ ਅਸ਼ੋਕ ਅਨੇਜਾ ਤੇ ਮਨਿਆ ਨਾਰੰਗ ਨੇ ਮੰਦਰ ’ਚ ਪੂਜਾ-ਅਰਚਨਾ ਕੀਤੀ ਤੇ ਇਲਾਕੇ ਦੀ ਸੁਖ-ਸਮ੍ਰਿੱਧੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸਮਾਜ ਸੇਵੀ ਅਸ਼ੋਕ ਅਨੇਜਾ ਨੇ ਇਸ ਮੌਕੇ ਸਾਰੇ ਇਲਾਕਾ ਵਾਸੀਆਂ ਨੂੰ ਨਵਰਾਤਰਿਆਂ ਦੀ ਵਧਾਈ ਦਿੱਤੀ। ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਨਵਰਾਤਰਿਆਂ ਦੇ ਪੂਰੇ ਨੌ ਦਿਨਾਂ ਤੱਕ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਇਸ ਪਵਿੱਤਰ ਮੌਕੇ ‘ਤੇ ਪ੍ਰਸਾਦ ਪ੍ਰਾਪਤ ਕਰ ਸਕਣ। ਮੰਦਰ ਕਮੇਟੀ ਦੇ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਭੰਡਾਰੇ ਦੀਆਂ ਸਾਰੀਆਂ ਵਿਵਸਥਾਵਾਂ ਸੁਚੱਜੇ ਢੰਗ ਨਾਲ ਕੀਤੀਆਂ ਗਈਆਂ ਅਤੇ ਉਹ ਪੂਰੀ ਨਿਸ਼ਠਾ ਨਾਲ ਸ਼ਰਧਾਲੂਆਂ ਦੀ ਸੇਵਾ ਵਿੱਚ ਜੁਟੇ ਰਹੇ।