ਕਰਿਆਨੇ ਦੀ ਦੁਕਾਨ ’ਚੋਂ ਬੈਟਰਾ ਇਨਵਰਟਰ ਤੇ ਹੋਰ ਸਾਮਾਨ ਚੋਰੀ
ਕਰਿਆਨੇ ਦੀ ਦੁਕਾਨ ਤੋਂ ਬੈਟਰਾ ਇਨਵਰਟਰ ਅਤੇ ਹੋਰ ਸਾਮਾਨ ਚੋਰੀ
Publish Date: Wed, 07 Jan 2026 05:58 PM (IST)
Updated Date: Wed, 07 Jan 2026 06:00 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਦੇ ਬੱਸ ਅੱਡੇ ਤੇ ਚੋਰਾਂ ਨੇ ਇਕ ਦੁਕਾਨ ਨੂੰ ਚੌਥੀ ਵਾਰ ਨਿਸ਼ਾਨਾ ਬਣਾ ਕੇ ਬੈਟਰਾਂ ਇਨਵਰਟਰ ਅਤੇ ਹੋਰ 39 ਹਜਾਰ ਰੁਪਏ ਦੀ ਕੀਮਤ ਦਾ ਸਾਮਾਨ ਅਤੇ ਨਗਦੀ ਚੋਰੀ ਕਰ ਲਏ ਜਾਣ ਸੂਚਨਾ ਪ੍ਰਾਪਤ ਹੋਈ ਹੈ। ਦੁਕਾਨਦਾਰ ਬਾਜ ਸਿੰਘ ਮਹਿੰਦਰ ਸਿੰਘ ਨੇ ਕਿਹਾ ਹੈ ਚੋਰ ਹਰ ਸਾਲ ਉਸਦੀ ਦੁਕਾਨ ਨੂੰ ਨਿਸਾਨਾ ਬਣਾ ਕੇ ਚੋਰੀ ਕਰਕੇ ਲੈ ਜਾਂਦੇ ਹਨ, ਇਸ ਵਾਰ ਵੀ ਚੋਰ ਉਸਦੀ ਦੁਕਾਨ ਨੂੰ ਸਨ੍ਹ ਲਗਾ ਕੇ 39 ਹਜਾਰ ਰੁਪਏ ਦੀ ਕੀਮਤ ਦਾ ਬੈਟਰਾ, ਇਨਵਰਟਰ, ਨਗਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਅੱਜ ਮੰਡੀ ਦੇ ਬੱਸ ਅੱਡੇ ਦੇ ਦੁਕਾਨਦਾਰਾਂ ਨੇ ਸਮੂਹਿਕ ਰੂਪ ਵਿੱਚ ਇਕੱਠੇ ਹੋ ਕੇ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਚੋਰੀ ਦੇ ਸਬੰਧ ਵਿਚ ਸ਼ਿਕਾਇਤ ਪੱਤਰ ਦੇ ਕੇ ਚੋਰਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕੀਤੇ ਜਾਣ ਦੀ ਮੰਗ ਕੀਤੀ ਹੈ। ਬੱਸਾ ਅੱਡਾ ਦੁਕਾਨਦਾਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਹੈ ਹੁਣ ਤੱਕ ਕਈ ਚੋਰੀਆਂ ਹੋ ਚੁੱਕੀਆਂ ਹਨ, ਪਰ ਪੁਲਿਸ ਕਿਸੇ ਵੀ ਚੋਰੀ ਦੇ ਮਾਮਲੇ ਵਿਚ ਚੋਰਾਂ ਤੱਕ ਨਹੀ ਪਹੁੰਚ ਸਕੀ ਹੈ, ਜਿਸ ਕਰਕੇ ਚੋਰ ਹਰ ਵਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਹਨ। ਇਸ ਸਬੰਧ ਵਿਚ ਮੰਡੀ ਦੀ ਪੁਲਿਸ ਚੌਕੀ ਦੇ ਇੰਚਾਰਜ਼ ਏ ਐੱਸ ਆਈ ਕੇਵਲ ਕ੍ਰਿਸ਼ਨ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਹੈ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।