ਖਰਾਬ ਸੜਕ ਕਾਰਨ ਕਣਕ ਦੀ ਟਰਾਲੀ ਪਲਟੀ
ਖਰਾਬ ਸੜਕ ਨੇ ਲੁੱਟੀ ਕਿਸਾਨ ਦੀ ਮਿਹਨਤ, ਕਣਕ ਸੜਕ ‘ਤੇ ਖਿਲਰੀ
Publish Date: Sat, 11 Apr 2026 04:21 PM (IST)
Updated Date: Sat, 11 Apr 2026 04:23 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਖ਼ਰਾਬ ਸੜਕ ਕਾਰਨ ਕਣਕ ਨਾਲ ਭਰੀ ਟਰਾਲੀ ਬੱਸ ਸਟੈਂਡ ਨੇੜੇ ਪਾਣੀ ਨਾਲ ਭਰੇ ਡੂੰਘੇ ਟੋਏ ’ਚ ਪਲਟ ਗਈ। ਹਾਦਸੇ ’ਚ ਟਰੈਕਟਰ-ਟਰਾਲੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਰੋਜ਼ਪੁਰ–ਫਾਜ਼ਿਲਕਾ ਰੋਡ ‘ਤੇ ਬੱਸ ਸਟੈਂਡ ਦੇ ਕੋਲ ਸੜਕ ’ਚ ਬਹੁਤ ਡੂੰਘੇ ਖੱਡੇ ਪਏ ਹੋਏ ਹਨ, ਜਿਸ ਕਰਕੇ ਇਥੇ ਲਗਾਤਾਰ ਹਾਦਸੇ ਹੋ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਨੇ ਇਕ ਵਾਰ ਫਿਰ ਪ੍ਰਸ਼ਾਸਨ ਦੇ ਵਿਕਾਸ ਸੰਬੰਧੀ ਦਾਅਵਿਆਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ, ਖੱਡਿਆਂ ਨੂੰ ਭਰਿਆ ਜਾਵੇ ਅਤੇ ਪਾਣੀ ਨਿਕਾਸ ਦੀ ਢੰਗ ਦੀ ਵਿਵਸਥਾ ਕੀਤੀ ਜਾਵੇ।