ਪਿਡ ਟਾਹਲੀ ਵਾਲਾ ਬੋਦਲਾ ਵਿਖੇ ਆਯੂਸ਼ ਕੈਂਪ ਲਗਾਇਆ
ਪਿਡ ਟਾਹਲੀ ਵਾਲਾ ਬੋਦਲਾ ਵਿਖੇ ਆਯੂਸ਼ ਕੈਂਪ ਲਗਾਇਆ ਗਿਆ
Publish Date: Tue, 20 Jan 2026 03:36 PM (IST)
Updated Date: Tue, 20 Jan 2026 03:39 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਡਾ.ਰਵੀ ਕਾਂਤ ਮਦਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਰਾ ਬਾਬਾ ਭੂਮਣ ਸ਼ਾਹ ਪਿੰਡ ਟਾਹਲੀ ਵਾਲਾ ਬੋਦਲਾ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੂਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ. ਰਵੀ ਕਾਂਤ ਮਦਾਨ ਨੇ ਕੀਤਾ। ਕੈਂਪ ’ਚ ਆਯੁਰਵੈਦਿਕ ਡਾ. ਗੌਰਵ ਸ਼ਰਮਾ ਅਤੇ ਡਾ.ਸ਼ਾਈਨਾ ਕਟਾਰੀਆ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਸੰਦੀਪ ਕੁਮਾਰ ਉਪਵੈਦ ਅਤੇ ਭਾਰਤ ਭੂਸ਼ਣ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਦਿੱਤੀਆਂ। ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾ. ਗੁਰਮੀਤ ਰਾਏ ਅਤੇ ਡਾਕਟਰ ਆਮਨਾ ਕੰਬੋਜ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਗੁਰਵਿੰਦਰ ਸਿੰਘ ਡਿਸਪੈਂਸਰ ਅਤੇ ਪੂਨਮ ਰਾਣੀ ਡਿਸਪੈਂਸਰ ਨੇ ਦਿੱਤੀਆਂ। ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 557 ਤੇ ਹੋਮਿਓਪੈਥੀਕ ਡਾਕਟਰਾਂ ਵੱਲੋਂ 301 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਕੈਂਪ ਇੰਚਾਰਜ ਡਾ. ਸ਼ਾਇਨਾ ਕਟਾਰੀਆ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਸ਼ਿੰਦਰ ਕੌਰ ਮਾਹੂਆਣਾ ਬੋਦਲਾ ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਦੌਰਾਨ ਮਰਮ ਚਕਿਤਸਾ ਰਾਹੀਂ ਮਰੀਜ਼ਾਂ ਦਾ ਇਲਾਜ ਵੀ ਕੀਤਾ ਗਿਆ। ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਵੀਕਾਂਤ ਮਦਾਨ ਵੱਲੋਂ ਡੇਰਾ ਬਾਬਾ ਭੁੰਮਣ ਸ਼ਾਹ ਜੀ ਦੇ ਮੁੱਖ ਸੇਵਾਦਾਰ ਬਾਬਾ ਲਖਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।