ਟਰੇਡ ਯੂਨੀਅਨਾਂ ਦੇ ਸੱਦੇ ਡੀਸੀ ਦਫਤਰ ਦੇ ਬਾਹਰ ਲਾਇਆ ਧਰਨਾ
ਟਰੇਡ ਯੂਨੀਅਨਾ ਦੇ ਸੱਦੇ ਤੇ ਯੂਨੀਅਨਾ ਦੇ ਸਾਂਝੇ ਫਰੰਟ ਵਲੋ ਫਾਜ਼ਿਲਕਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਮਾਰਚ ਕੱਢਿਆ
Publish Date: Thu, 12 Feb 2026 06:32 PM (IST)
Updated Date: Fri, 13 Feb 2026 04:09 AM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ,ਫਾਜਿਲਕਾ:ਦੇਸ਼ ਦੀਆ ਦਸ ਪ੍ਰਮੁੱਖ ਟਰੇਡ ਯੂਨੀਅਨਾ ਵਲੋ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਅਜ ਇਥੇ ਹਜਾਰਾ ਦੀ ਤਦਾਦ ਵਿਚ ਮਜਦੂਰਾ ਮੁਲਾਜ਼ਮਾ ਪੈਨਸ਼ਨਰਜ ਤੇ ਜਨਤਕ ਜਥੇਬੰਦੀਆ ਮਿਡ ਡੇ ਮੀਲ ਵਰਕਰਜ਼, ਆਸ਼ਾ ਵਰਕਰਜ ਤੇ ਆਂਗਣਵਾੜੀ ਵਰਕਰਜ , ਨਰੇਗਾ , ਕਿਸਾਨ ਜਥੇਬੰਦੀਆ ਅਧਾਰਤ ਸਾਝਾਂ ਮੋਰਚਾ ਜ਼ਿਲ੍ਹਾ ਫਾਜ਼ਿਲਕਾ ਵਲੋ ਡਿਪਟੀ ਕਮਿਸ਼ਨਰ ਦਫਤਰ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਹ ਭਰਪੂਰ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਹਰਭਜਨ ਸਿੰਘ ਖੁੰਗਰ ਗੌਰਮਿੰਟ ਪੈਨਸ਼ਨਰਜ ਯੂਨੀਅਨ ਨੇ ਕਿਹਾ ਕਿ ਭਾਰਤ ਅਮਰੀਕਾ ਡੀਲ ਰਦ ਕੀਤੀ ਜਾਵੇ, ਨਵਾਂ ਬਿਜਲੀ ਸੋਧ ਬਿੱਲ ਦਾ ਖਰੜਾ ਰੱਦ ਕੀਤਾ ਜਾਵੇ, ਮਨਰੇਗਾ ਗਰੰਟੀ ਕਾਨੂੰਨ ਬਹਾਲ ਕੀਤਾ ਜਾਵੇ ,ਚਾਰ ਲੇਬਰ ਕੋਡ ਰੱਦ ਕੀਤੇ ਜਾਣ ਤੇ ਦੇਸ਼ ਦੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਪੰਜਾਬ ਦੀ ਭਗਵੰਤ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ‘ਆਪ’ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਦੋ ਟੁੱਕ ਸ਼ਬਦਾ ਵਿਚ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਕੰਧਾਂ ਤੇ ਲਿਖਿਆ ਪੜ੍ਹ ਲਵੇ 2027 ਦੂਰ ਨਹੀਂ ਤੇ ਇਹਦੇ ਨਤੀਜੇ ਭੁਗਤਣੇ ਹੋਣਗੇ। ਮੁਲਾਜ਼ਮ ਪੈਨਸ਼ਨਰਜ਼ ਦਾ 16% ਡੀਏ ਰਿਲੀਜ਼ ਕੀਤਾ ਜਾਵੇ, ਪੈਨਸ਼ਨਰਜ ਤੇ ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾਂ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਕਚੇ ਕਾਮੇ ਤੇ ਆਊਟਸੋਰਸ ਕਾਮਿਆਂ ਦੀਆ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਪੰਜਾਬ ’ਚ ਨਿਗੂਣੀ ਤਨਖਾਹ ’ਤੇ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਜ਼, ਮਿਡ-ਡੇ-ਮੀਲ ਵਰਕਰਜ਼ ਤੇ ਆਸ਼ਾ ਵਰਕਰਾਂ ਦੀਆਂ ਉਜ਼ਰਤਾਂ ਵਿਚ ਵਾਧਾ ਕੀਤਾ ਜਾਵੇ ਤੇ ਘੱਟੋ-ਘੱਟ ਉਜ਼ਰਤ ਰੇਟ ਲਾਗੂ ਕੀਤੇ ਜਾਣ । ਇਸ ਮੌਕੇ ਭਜਨ ਲਾਲ ਕਬੋਜ਼ ਪੈਨਸ਼ਨਰਜ਼ ਯੂਨੀਅਨ ਪਾਵਰ ਕਾਮ, ਟਹਿਲ ਸਿੰਘ ਸੈਣੀ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ, ਦੁਰਗਾ ਬਾਈ ਆਸ਼ਾ ਵਰਕਰਜ਼ ਯੂਨੀਅਨ, ਬਿਮਲਾ ਰਾਣੀ ਮਿਡ ਡੇ ਮੀਲ ਵਰਕਰਜ ਯੂਨੀਅਨ, ਸਰੋਜ ਰਾਣੀ ਆਂਗਣਵਾੜੀ ਵਰਕਰਜ਼ ਯੂਨੀਅਨ, ਮਹਿੰਦਰ ਕੁਮਾਰ ਕੌੜਿਆਂ ਵਾਲੀ ਡੀਟੀਐੱਫ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਸੁਰਿੰਦਰ ਕਬੋਜ ਸਵਾਹ ਵਾਲਾ ਪਸਸਫ ਵਿਗਿਆਨਕ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੂਡੈਂਟਸ ਯੂਨੀਅਨ, ਰਾਕੇਸ਼ ਕੁਮਾਰ ਮੰਡਲ ਪ੍ਰਧਾਨ ਇੰਪਲਾਈਜ ਫੈਡਰੇਸ਼ਨ, ਓਮ ਪ੍ਰਕਾਸ਼ ਜਿਲਾ ਪ੍ਰਧਾਨ ਮਨਰੇਗਾ, ਬਖਤਾਵਰ ਸਿੰਘ ਘੜੁੰਮੀ ਪ੍ਰਧਾਨ ਪੰਜਾਬ ਪੱਲੇਦਾਰ ਯੂਨੀਅਨ ਤੇ ਟਰੇਡ ਯੂਨੀਅਨ ਆਗੂ, ਰਾਜ ਕੋਰ ਕਿਰਤੀ ਕਿਸਾਨ ਯੂਨੀਅਨ ਮਹਿਲਾ ਵਿੰਗ, ਸਰੋਜ ਰਾਣੀ ਸੂਬਾ ਪ੍ਰਧਾਨ ਆਂਗਣਵਾੜੀ ਵਰਕਰਜ ਯੂਨੀਅਨ , ਬਿਮਲਾ ਦੇਵੀ ਸੂਬਾ ਪ੍ਰਧਾਨ ਮਿਡ ਡੇ ਮੀਲ ਵਰਕਰਜ਼ ਯੂਨੀਅਨ, ਦੁਰਗਾ ਬਾਈ ਆਸ਼ਾ ਵਰਕਰਜ ਯੂਨੀਅਨ, ਪ੍ਰੇਮ ਕੁਮਾਰ ਜਨਰਲ ਸਕੱਤਰ ਗੋਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ, ਹਰੀਸ਼ ਚੰਦਰ ਕਬੋਜ ਆਦਿ ਯੂਨੀਅਨ ਦੇ ਆਗੂ ਹਾਜਰ ਸਨ।