ਆਸ਼ਾ ਵਰਕਰਾਂ ਵੱਲੋਂ 9 ਦੇ ਪੱਕਾ ਮੋਰਚਾ ਸਬੰਧੀ ਲਾਮਬੰਦੀ
ਆਸ਼ਾ ਵਰਕਰਾਂ ਵੱਲੋਂ 9 ਅਪ੍ਰੈਲ ਨੂੰ ਧੂਰੀ ਵਿਖੇ ਪੱਕਾ ਮੋਰਚਾ ਲਗਾਉਣ ਲਈ ਤਿਆਰੀਆਂ ਲਈ ਕੀਤੀ ਮੀਟਿੰਗ
Publish Date: Wed, 08 Apr 2026 05:16 PM (IST)
Updated Date: Wed, 08 Apr 2026 05:20 PM (IST)
ਕਪਿਲ ਕੰਬੋਜ.ਪੰਜਾਬੀ ਜਾਗਰਣ ਫਾਜ਼ਿਲਕਾ : ਆਲ ਇੰਡੀਆਂ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲੇਟਰਜ਼ ਯੂਨੀਅਨ ਏਟਕ ਸਾਂਝਾ ਮੋਰਚਾ ਪੰਜਾਬ ਵੱਲੋਂ ਬਲਾਕ ਡੱਬ ਵਾਲਾ ਕਲਾਂ ਦੀਆਂ ਆਸ਼ਾ ਵਰਕਰਾਂ ਵੱਲੋਂ ਬਲਾਕ ਪ੍ਰਧਾਨ ਪ੍ਰਮਿਲਾ ਦੇਵੀ ਦੀ ਪ੍ਰਧਾਨਗੀ ਹੇਠ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੁਰਗੋ ਬਾਈ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੁਰਗੋ ਬਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਆਸ਼ਾ ਵਰਕਰਜ਼ ਅਤੇ ਫੈਸੀਲੇਟਰਜ਼ ਦੀਆਂ ਮੰਗਾਂ ਮੰਨਣ ਦੀ ਬਿਜਾਏ ਰੋਜ਼ਮਰਾਂ ਦੇ ਕੀਤੇ ਜਾਣ ਵਾਲੇ ਕੰਮਾਂ ਦੇ ਭੱਤੇ ਕੱਟ ਦਿੱਤੇ ਅਤੇ ਫਰੀ ਕੰਮ ਕਰਾਵਏ ਜਾਣ ਦੀ ਨਿਖੇਧੀ ਕੀਤੀ। ਮੀਟਿੰਗ ’ਚ ਹਾਜ਼ਰ ਆਗੂਆਂ ਨੇ ਵਰਕਰਾਂ ਨੇ ਕਿਹਾ ਕਿ ਸਰਕਾਰ ਮੰਗਾਂ ਨੂੰ ਮੰਨਣ ਲਈ ਤਿਆਰ ਨਹੀ ਹੈ ਅਤੇ ਜਿਸਦੇ ਰੋਸ ’ਚ 9 ਅਪੈ੍ਰਲ ਨੂੰ ਧੂਰਵੀ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਕਿਰਨ ਬਾਲਾ, ਜ਼ਿਲ੍ਹਾ ਸਕੱਤਰ ਨੀਲਮ ਰਾਣੀ, ਬਲਾਕ ਪ੍ਰਧਾਨ ਰਾਜ ਰਾਣੀ ਡੱਬ ਵਾਲਾ ਕਲਾਂ, ਬਲਾਕ ਪ੍ਰਧਾਨ ਸਵਰਨ ਕੌਰ ਜੰਡਵਾਲਾ ਭੀਮੇਸ਼ਾਹ , ਸੀਮਾ ਰਾਣੀ, ਪ੍ਰੋਮਿਲਾ ਰਾਣੀ, ਗੀਤਾ ਰਾਣੀ, ਮੋਨਿਕਾ ਰਾਣੀ, ਸੁਰਜੀਤ ਕੌਰ ਏ.ਐਫ , ਅਨੀਤਾ ਰਾਣੀ ਏ.ਐਫ, ਪਰਮਜੀਤ ਕੌਰ ਏ.ਐਫ, ਸ਼ਸ਼ੀ ਏ.ਐਫ, ਮਮਤਾ, ਵੀਰਵਾਪ ਆਦਿ ਨੇ ਵੀ ਸੰਬੋਧਨ ਕੀਤਾ