ਅਰੋੜਾ ਵਿਕਾਸ ਮੰਚ ਵੱਲੋਂ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ
ਅਰੋੜਾ ਵਿਕਾਸ ਮੰਚ ਨੇ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ ਕੀਤਾ
Publish Date: Mon, 09 Feb 2026 04:56 PM (IST)
Updated Date: Mon, 09 Feb 2026 04:59 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਅਰੋੜਾ ਵਿਕਾਸ ਮੰਚ, ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ, ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਸੰਸਥਾ ਨੇ ਹੁਣ ਇੱਕ ਲੜਕੀ ਦੇ ਵਿਆਹ ’ਚ ਸਹਿਯੋਗ ਕੀਤਾ । ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇੱਕ ਆਰਥਿਕ ਤੌਰ ’ਤੇ ਕਮਜ਼ੋਰ ਲੜਕੀ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ।ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਕੈਨੇਡਾ ਨਿਵਾਸੀ ਵਰੁਣ ਮੱਕੜ ਵਲੋ ਅਰੋੜਾ ਵਿਕਾਸ ਮੰਚ ਕੈਨੇਡਾ ਦੇ ਪ੍ਰਧਾਨ ਅਮਿਤ ਝਾਬ ਦੀ ਬੇਨਤੀ ’ਤੇ ਪ੍ਰਦਾਨ ਕੀਤਾ ਗਿਆ, ਜਿਸ ਲਈ ਸੰਸਥਾ ਨੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਲੜਕਾ-ਲੜਕੀ ਨੂੰ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਸੰਸਥਾ ਵਲੋਂ ਹੁਣ ਤੱਕ 145 ਕੁੜੀਆਂ ਦੇ ਵਿਆਹਾਂ ਦਾ ਸਮਰਥਨ ਕੀਤਾ ਹੈ। ਸੰਸਥਾ ਵੱਲੋਂ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ।