ਵਿਜੀ ਟਰਾਫੀ ’ਚ ਅਰਮਾਨ ਵਧਵਾ ਦਾ ਸ਼ਾਨਦਾਰ ਪ੍ਰਦਰਸ਼ਨ
ਵਿਜੀ ਟਰਾਫੀ 2025-26 ਵਿੱਚ ਅਰਮਾਨ ਵਧਵਾ ਦਾ ਸ਼ਾਨਦਾਰ ਪ੍ਰਦਰਸ਼ਨ, ਨਾਰਥ ਜੋਨ ਦੀ ਜਿੱਤ ਵਿੱਚ ਨਿਭਾਈ ਅਹਿਮ ਭੂਮਿਕਾ
Publish Date: Sun, 08 Mar 2026 05:37 PM (IST)
Updated Date: Sun, 08 Mar 2026 05:39 PM (IST)
ਹੈਪੀ ਕਾਠਪਾਲ .ਪੰਜਾਬੀ ਜਾਗਰਣ ਜਲਾਲਾਬਾਦ : ਬੀ.ਸੀ.ਸੀ.ਆਈ. ਵੱਲੋਂ ਗੋਆ ਵਿੱਚ 1 ਤੋਂ 7 ਮਾਰਚ ਤੱਕ ਕਰਵਾਈ ਗਈ ਵਿਜੀ ਟਰਾਫੀ 2025-26 ’ਚ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘੁਬਾਇਆ ਦੇ ਨੌਜਵਾਨ ਕ੍ਰਿਕਟਰ ਅਰਮਾਨ ਵਧਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਨਾਰਥ ਜੋਨ ਦੀ ਟੀਮ ਨੇ ਬਾਕੀ ਟੀਮਾਂ ਨੂੰ ਹਰਾਕੇ ਓਵਰਆਲ ਟਰਾਫੀ ‘ਤੇ ਕਬਜ਼ਾ ਕਰ ਲਿਆ। ਅਰਮਾਨ ਵਧਵਾ ਨੇ ਇਸ ਮੁਕਾਬਲੇ ਦੌਰਾਨ ਖੇਡੇ ਗਏ ਚਾਰ ਮੈਚਾਂ ਵਿੱਚ ਕੁੱਲ 11 ਵਿਕਟਾਂ ਹਾਸਲ ਕਰਕੇ ਟੂਰਨਾਮੈਂਟ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਸੈਮੀਫਾਈਨਲ ਮੈਚ ਵਿੱਚ ਵੀ ਵਧਵਾ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਉਸਦੀ ਇਸ ਕਾਮਯਾਬੀ ‘ਤੇ ਉਸਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਇਲਾਕੇ ਦੇ ਗਣਮਾਨਯ ਵਿਅਕਤੀਆਂ ਵੱਲੋਂ ਉਸਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅਰਮਾਨ ਨੇ ਆਪਣੀ ਮੇਹਨਤ ਅਤੇ ਲਗਨ ਨਾਲ ਨਾ ਸਿਰਫ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਬਣਿਆ ਹੈ। ਇਲਾਕੇ ਦੇ ਲੋਕਾਂ ਨੇ ਆਸ ਜਤਾਈ ਕਿ ਅਰਮਾਨ ਵਧਵਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਦੇ ਹੋਏ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦਾ ਰਹੇਗਾ।