ਯੋਂ ਯੋ ਹੈਲੋ ਕਿਡਜ਼ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
ਯੋਂ ਯੋ ਹੈਲੋ ਕਿਡਜ਼ ਪ੍ਰੀ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ-ਛੋਟੇ-ਛੋਟੇ ਬੱਚਿਆਂ ਵਲੋਂ ਡਾਂਸ ਅਤੇ ਭੰਗੜਾ ਪੇਸ਼ ਕੀਤਾ
Publish Date: Sun, 01 Mar 2026 04:10 PM (IST)
Updated Date: Sun, 01 Mar 2026 04:10 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਯੋ ਯੋ ਹੈਲੋ ਕਿਡਜ਼ ਪ੍ਰੀ ਸਕੂਲ ਵੱਲੋਂ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਯੋ ਯੋ ਹੈਲੋ ਕਿਡਜ਼ ਪ੍ਰੀ ਸਕੂਲ ਵਲੋ ਹੈਰੀਟੇਜ ਵਿਲਾ ਵਿਖੇ ਬੜੀ ਧੂਮ ਧਾਮ ਨਾਲ ਪ੍ਰੋਗਰਾਮ ਮਨਸ਼ਾ ਮਨਾਇਆ ਗਿਆ। ਜਾਣਕਾਰੀ ਦਿੰਦੇ ਡਾਇਰੈਕਟਰ ਰਜਨੀਸ਼ ਕਾਮਰਾ,ਪ੍ਰਿੰਸੀਪਲ ਭਾਰਤੀ ਵਾਟਸ, ਡਾ.ਅਨਮੋਲ ਗਰੋਵਰ, ਸਚਿਨ ਸਚਦੇਵਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੁੱਖ ਡਾ. ਐੱਚ ਕੇ ਵਧਵਾ, ਸੁਨੀਤਾ ਵਧਵਾ ਤੇ ਡਾ. ਜਿਵੇਸ਼ ਲੂਣਾ ਪਹੁੰਚੇ। ਉਨ੍ਹਾਂ ਦੱਸਿਆ ਕਿ ਸਕੂਲ ਵਲੋ ਤੀਸਰਾ ਸਲਾਨਾ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਨਿੱਕੇ-ਨਿੱਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਮਾਪਿਆਂ ਅਤੇ ਮਹਿਮਾਨਾਂ ਦਾ ਦਿਲ ਜਿੱਤ ਲਿਆ। ਬੱਚਿਆਂ ਵੱਲੋਂ ਨੱਚ-ਗਾਣੇ, ਕਵਿਤਾਵਾਂ ਅਤੇ ਨਾਟਕਾਂ ਦੀ ਪ੍ਰਸਤੁਤੀ ਕੀਤੀ ਗਈ। ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ। ਮੁੱਖ ਮਹਿਮਾਨ ਡਾ. ਐੱਚ ਕੇ ਵਧਵਾ ਨੇ ਕਿਹਾ ਕਿ ਬੱਚਿਆਂ ਅੰਦਰ ਕਲਾਂ ਦੀ ਕਮੀ ਨਹੀਂ ਹੈ। ਉਸ ਨੂੰ ਉਭਾਰਨ ਲਈ ਇਕ ਪਲੇਟਫਾਰਮ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮੁਬਾਈਲ ਦੀ ਲੱਤ ਤੋਂ ਛੁਟਕਾਰਾ ਦਿੱਤਾ ਜਾਵੇ। ਮਾਪੇ ਆਪਣੇ ਬੱਚਿਆਂ ਨਾਲ ਵਕਤ ਬਿਤਾਉਣ। ਮੁੱਖ ਮਹਿਮਾਨ ਵੱਲੋਂ ਵੀ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਮਾਪਿਆਂ ਨੇ ਸਕੂਲ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ ਅਤੇ ਬੱਚਿਆਂ ਦੀ ਪ੍ਰਦਰਸ਼ਨ ’ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਸਤੀਸ਼ ਸਚਦੇਵਾ, ਅਨੀਤਾ ਸਚਦੇਵਾ, ਸੋਨਾਲੀ ਸਚਦੇਵਾ, ਸੈਂਡੀ ਵਾਟਸ ਪ੍ਰਿਅੰਕਾ ਆਹੂਜਾ, ਨੀਤੂ ਨਾਰੰਗ, ਸਵਾਤੀ ਗੌਤਮ, ਰੇਖਾ, ਦਿਸ਼ਾ, ਲਲਿਤਾ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ। ਸਟੈਪ ਬਾਈ ਸਟੈਪ ਡਾਂਸ ਅਕੈਡਮੀ ਵਲੋਂ ਬੱਚਿਆਂ ਨੂੰ ਕੋਰੀਉਗ੍ਰਾਫੀ ਅਤੇ ਡਾਂਸ ਅਤੇ ਭੰਗੜਾ ਕਰਵਾਇਆ ਗਿਆ।