ਯੋਂ ਯੋ ਹੈਲੋ ਕਿਡਜ਼ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ
ਯੋਂ ਯੋ ਹੈਲੋ ਕਿਡਜ਼ ਪ੍ਰੀ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ
Publish Date: Sat, 28 Feb 2026 06:00 PM (IST)
Updated Date: Sat, 28 Feb 2026 06:01 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਯੋ ਯੋ ਹੈਲੋ ਕਿਡਜ਼ ਪ੍ਰੀ ਸਕੂਲ ਵਲੋ ਸਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਡਾਇਰੈਕਟਰ ਰਜਨੀਸ਼ ਕਾਮਰਾ, ਪ੍ਰਿੰਸੀਪਲ ਭਾਰਤੀ ਵਾਟਸ, ਡਾ. ਅਨਮੋਲ ਗਰੋਵਰ, ਸਚਿਨ ਸਚਦੇਵਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੁੱਖ ਡਾ. ਐੱਚ ਕੇ ਵਧਵਾ, ਸੁਨੀਤਾ ਵਧਵਾ ਤੇ ਡਾ. ਜਿਵੇਸ਼ ਲੂਣਾ ਪਹੁੰਚੇ। ਬੱਚਿਆਂ ਵੱਲੋਂ ਨੱਚ-ਗਾਣੇ, ਕਵਿਤਾਵਾਂ ਅਤੇ ਨਾਟਕਾਂ ਦੀ ਪ੍ਰਸਤੁਤੀ ਕੀਤੀ ਗਈ। ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ। ਮੁੱਖ ਮਹਿਮਾਨ ਡਾ. ਐੱਚ ਕੇ ਵਧਵਾ ਨੇ ਕਿਹਾ ਕਿ ਬੱਚਿਆਂ ਅੰਦਰ ਕਲਾਂ ਦੀ ਕਮੀ ਨਹੀਂ ਹੈ ।ਉਸ ਨੂੰ ਉਭਾਰਨ ਲਈ ਇਕ ਪਲੇਟਫਾਰਮ ਚਾਹੀ ਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮੁਬਾਇਲ ਦੀ ਲੱਤ ਤੋਂ ਛੁਟਕਾਰਾ ਦਿੱਤਾ ਜਾਵੇ। ਮਾਪੇ ਆਪਣੇ ਬੱਚਿਆਂ ਨਾਲ ਵਕਤ ਬਿਤਾਉਣ। ਮੁੱਖ ਮਹਿਮਾਨ ਵੱਲੋਂ ਵੀ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਮਾਪਿਆਂ ਨੇ ਸਕੂਲ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ ਅਤੇ ਬੱਚਿਆਂ ਦੀ ਪ੍ਰਦਰਸ਼ਨੀ ‘ਤੇ ਖੁਸ਼ੀ ਜਤਾਈ। ਇਸ ਮੌਕੇ ਸਤੀਸ਼ ਸਚਦੇਵਾ, ਅਨੀਤਾ ਸਚਦੇਵਾ, ਸੋਨਾਲੀ ਸਚਦੇਵਾ, ਸੈਂਡੀ ਵਾਟਸ ਪ੍ਰਿਅੰਕਾ ਆਹੂਜਾ, ਨੀਤੂ ਨਾਰੰਗ, ਸਵਾਤੀ ਗੌਤਮ, ਰੇਖਾ, ਦਿਸ਼ਾ, ਲਲਿਤਾ ਅਤੇ ਬੱਚਿਆਂ ਦੇ ਮਾਪੇ ਮੌਜੂਦ ਸਨ। ਸਟੈਪ ਬਾਈ ਸਟੈਪ ਡਾਂਸ ਅਕੈਡਮੀ ਵਲੋਂ ਬੱਚਿਆਂ ਨੂੰ ਕੋਰੀਉਗ੍ਰਾਫੀ ਅਤੇ ਡਾਂਸ ਅਤੇ ਭੰਗੜਾ ਕਰਵਾਇਆ ਗਿਆ।