ਅਮਨਦੀਪ ਕੰਬੋਜ ਬਣੇ ਬਲਾਕ ਪ੍ਰਧਾਨ
ਅਮਨਦੀਪ ਕੰਬੋਜ ਬਣੇ ਅਰਨੀਵਾਲਾ ਓਬੀਸੀ ਡਿਪਾਰਟਮੈਂਟ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ
Publish Date: Wed, 18 Mar 2026 03:45 PM (IST)
Updated Date: Wed, 18 Mar 2026 03:49 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਓਬੀਸੀ ਡਿਪਾਰਟਮੈਂਟ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਬਲਾਕ ਅਰਨੀਵਾਲਾ ਤੋਂ ਅਮਨਦੀਪ ਕੰਬੋਜ ਨੂੰ ਓਬੀਸੀ ਸੈੱਲ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜ ਬਖ਼ਸ਼ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਹ ਪੂਰੇ ਪੰਜਾਬ ਵਿੱਚ ਓਬੀਸੀ ਵਰਗ ਦੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਨਾਲ ਜੋੜ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਮਿਤ ਛਾਬੜਾ, ਬਲਵੀਰ ਚੰਦ ਸਾਬਕਾ ਸਰਪੰਚ ਅਤੇ ਪੰਜਾਬ ਕੋ-ਆਰਡੀਨੇਟਰ, ਸੇਵਾਦਲ ਕਾਂਗਰਸ ਪਾਰਟੀ ਦੇ ਚੇਅਰਮੈਨ ਜਗਦੀਸ਼ ਚੰਦਰ ਅਰੋੜਾ, ਪ੍ਰੇਮ ਸੁਖੀਜਾ, ਰਾਮਪਾਲ, ਗੋਰਾ ਲਾਧੂਕਾ ਮੰਡੀ, ਗੌਰਵ ਛਾਬੜਾ, ਮਹਿੰਦਰ ਸਿੰਘ ਸਰਪੰਚ, ਪ੍ਰੇਮ ਖੇੜਾ, ਰਮੇਸ਼ ਹਰੀਪੁਰਾ, ਮਿੱਠੂ ਮੌੜ, ਰੈਕਸ ਕੰਬੋਜ, ਵਿਜੇ ਹਰੀਪੁਰਾ, ਸਤਨਾਮ ਚੰਦ, ਰਾਮ ਚੰਦ ਆਦਿ ਮੌਜੂਦ ਸਨ।