ਸਰਕਾਰੀ ਪੁਨਰਵਾਸ ਕੇਂਦਰ ਜੱਟਵਾਲੀ ਵਿਖੇ ਅਖੰਡ ਪਾਠ ਕਰਵਾਇਆ
ਸਰਕਾਰੀ ਪੁਨਰਵਾਸ ਕੇਂਦਰ ਜੱਟਵਾਲੀ ਵਿਖੇ ਨਵੇਂ ਸਾਲ ਤੇ ਕਰਵਾਏ ਅਖੰਡ ਪਾਠ ਕਰਵਾਇਆ
Publish Date: Sat, 10 Jan 2026 04:22 PM (IST)
Updated Date: Sat, 10 Jan 2026 04:24 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਪੁਨਰਵਾਸ ਕੇਂਦਰ ਜੱਟ ਵਾਲੀ ਦੇ ਸਮੂਹ ਸਟਾਫ਼ ਵੱਲੋਂ ਪੁਨਰਵਾਸ ਕੇਂਦਰ ਜੱਟ ਵਾਲੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਡਾ.ਕਵਿਤਾ ਸਿੰਘ ਸਿਵਲ ਸਰਜਨ, ਐਸ ਐਸ ਪੀ ਗੁਰਮੀਤ ਸਿੰਘ, ਡਾ.ਰੋਹਿਤ ਗੋਇਲ ਸਹਾਇਕ ਸਿਵਲ ਸਰਜਨ, ਡਾ. ਐਰਿਕ ਡਿਪਟੀ ਮੈਡੀਕਲ ਕਮਿਸ਼ਨਰ ਡਾ.ਮਹੇਸ਼,ਡਾ.ਪੀਕਾਕਸ਼ੀ ਅਰੋੜਾ ਮਨੋ ਰੋਗਾਂ ਦੇ ਮਾਹਿਰ, ਡਾ.ਸੁਨੀਲ ਕੁਮਾਰ ਅਤੇ ਸਾਰੇ ਸਟਾਫ਼ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਡਾ. ਕਵਿਤਾ ਸਿੰਘ ਅਤੇ ਪਿਕਾਕਸੀ ਅਰੋੜਾ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ ਤੇ ਉਹ ਪਰਮਾਤਮਾ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਨ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਸਾਲ ਵਿੱਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਹੋਰ ਬਿਹਤਰ ਉਪਰਾਲੇ ਕੀਤੇ ਜਾਣਗੇ। ਉਹਨਾਂ ਸਿਹਤ ਵਿਭਾਗ ਦੇ ਸਮੂਹ ਸਟਾਫ਼ ਨੂੰ ਅਪੀਲ਼ ਕੀਤੀ ਕਿ ਲੋਕਾਂ ਅਤੇ ਮਰੀਜਾਂ ਨਾਲ ਹੋਰ ਚੰਗਾ ਵਤੀਰਾ ਅਪਣਾਇਆ ਜਾਵੇ। ਉਨ੍ਹਾਂ ਸਮੂਹ ਸਟਾਫ਼ ਨੂੰ ਨਵੇਂ ਸਾਲ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਜੀ ਦੇ ਨਾਲ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪੇ੍ਰਿਤ ਕੀਤਾ।