ਆਈਟੀਆਈ ਸਿਖਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਦਿੱਤਾ ਮੰਗ ਪੱਤਰ
ਆਈ.ਟੀ.ਆਈ ਫਾਜ਼ਿਲਕਾ ਸਿਖਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਏ.ਆਈ.ਐਸ ਐਫ ਨੇ ਦਿੱਤਾ ਮੰਗ ਪੱਤਰ
Publish Date: Sat, 07 Mar 2026 04:27 PM (IST)
Updated Date: Sat, 07 Mar 2026 04:30 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਆਈ.ਟੀ.ਆਈ ਦੇ ਵਿੱਚ ਸਿੱਖਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਆਈ.ਟੀ.ਆਈ ਦੇ ਪ੍ਰਧਾਨ ਨਰਿੰਦਰ ਚੁਵਾੜਿਆਂ ਵਾਲਾ, ਸਕੱਤਰ ਦੀਪਕ ਫਾਜ਼ਿਲਕਾ ਤੇ ਆਈਟੀਆਈ ਫਾਜ਼ਿਲਕਾ ਲੜਕੀਆਂ ਦੇ ਕੋ ਕਨਵੀਨਰ ਪ੍ਰਿਆ ਨੇ ਦੱਸਿਆ ਕਿ ਆਈ.ਟੀ.ਆਈ ਵਿੱਚ ਚਾਰ ਮੰਗਾਂ ਵੱਲ ਪ੍ਰਿੰਸੀਪਲ ਸਾਹਿਬ ਦਾ ਵਿਸ਼ੇਸ਼ ਧਿਆਨ ਕਰਵਾਇਆ ਗਿਆ। ਪੀਣ ਵਾਲਾ ਪਾਣੀ ਦਾ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਬਾਥਰੂਮਾਂ ਦੀ ਹਾਲਤ ਸੁਧਾਰੀਤ ਜਾਵੇ, ਬੰਦ ਪਏ ਪੱਖੇ ਚਾਲੂ ਕੀਤੇ ਜਾਣ। ਕੂੜੇਦਾਨ ਦਾ ਪ੍ਰਬੰਧ ਕੀਤਾ ਜਾਵੇ। ਇਹ ਮੰਗ ਪੱਤਰ ਪ੍ਰਿੰਸੀਪਲ ਸਾਹਿਬ ਨਾ ਹੋਣ ਕਰਕੇ ਇੰਸਟ੍ਰਕਟਰ ਹਰਕਰਨ ਟ੍ਰੇਨਿੰਗ ਅਫਸਰ, ਇੰਸਟ੍ਰਕਟਰ ਰਕੇਸ਼ ਟ੍ਰੇਡ ਪਲੰਬਰ ਰਾਹੀਂ ਦਿੱਤਾ ਗਿਆ। ਸਿਖਿਆਰਥੀਆਂ ਨੂੰ ਇਸ ਇਸ ਗੱਲ ਦਾ ਵਿਸ਼ਵਾਸ ਦਵਾਇਆ ਕੀ ਸਮੇਂ ਸਮੇਂ ਤੇ ਪਹਿਲਾਂ ਵੀ ਆਈ.ਟੀ.ਆਈ ਵਿੱਚ ਅਧੂਰੇ ਕੰਮਾਂ ਦੀ ਮੁਰੰਮਤ ਹੁੰਦੀ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਤੁਹਾਡੀ ਮੰਗ ਆਉਣ ਤੋਂ ਪਹਿਲਾਂ ਹੀ ਅਸੀਂ ਇਹਨਾਂ ਦੀ ਮੁਰੰਮਤ ਬਾਰੇ ਸੋਚ ਰਹੇ ਸਾਂ ਤੇ ਛੇਤੀ ਹੀ ਆਈ.ਟੀ.ਆਈ ਵਿੱਚ ਰਹਿੰਦੇ ਕੰਮਾਂ ਦੀ ਮੁਰੰਮਤ ਕੀਤੀ ਜਾਵੇਗੀ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਆਈ.ਟੀ.ਆਈ ਦੇ ਮੀਤ ਸਕੱਤਰ ਕ੍ਰਿਸ਼ਨ ਕੁਮਾਰ, ਖਜਾਨਚੀ ਧੀਰਜ ਅਮਨ, ਰਵੀ, ਕੁਮਾਰ, ਸੋਨੂ ਰਾਏ, ਰੂਪਾ ਰਾਏ ਲੜਕੀਆਂ ਦੇ ਆਗੂ ਕਾਜਲ, ਰਾਣੀ, ਰਾਜ ਕੌਰ ਆਦੀ ਸਿਖਿਆਰਥੀ ਹਾਜ਼ਰ ਸਨ।